ਸਾਇਰ
saaira/sāira

Definition

ਡਿੰਗ. ਸਮੁੰਦਰ (ਸਿੰਧੀ. ਸਾਇਰੁ. ਸੰ. ਸਾਗਰ) "ਸਾਇਰ ਸਪਤ ਭਰੇ ਜਲ ਨਿਰਮਲਿ." (ਪ੍ਰਭਾ ਮਃ ੧) ਦੇਖੋ, ਸਪਤ ਸਰ. "ਸਾਇਰ ਭਰੇ ਕਿ ਸੁਕ?" (ਵਾਰ ਮਾਝ ਮਃ ੧)#"ਵਿਚਿ ਉਪਾਏ ਸਾਇਰਾ ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੨. ਝੀਲ. ਸਰ. "ਸਾਇਰ ਭਰ ਸੁ ਭਰ." (ਤੁਖਾ ਬਾਰਹਮਾਹਾ) ੩. ਸ਼ਤਦ੍ਰਵ (ਸਤਲੁਜ) ਅਤੇ ਨਦੀ ਲਈ ਭੀ ਸਾਇਰ ਸ਼ਬਦ ਵਰਤਿਆ ਹੈ. ਯਥਾ- "ਛੋਡ ਦੀਓ ਤਬ ਥਾਂ ਨਿਰਮੋਹ ਕੋ ਪਾਰ ਭਏ ਜਬ ਸਾਇਰ ਤੀਰਾ." (ਗੁਰੁਸੋਭਾ) ੪. ਅ਼. [شاعر] ਸ਼ਾਅ਼ਰ. ਸ਼ਿਅ਼ਰ (ਛੰਦ) ਰਚਣ ਵਾਲਾ ਕਵਿ. "ਜੇ ਸਉ ਸਾਇਰ ਮੇਲੀਐ ਤਿਲੁ ਨ ਪੁਜਾਵਹਿ ਰੋਇ." (ਸ੍ਰੀ ਅਃ ਮਃ ੧) "ਨਾਨਕ ਸਾਇਰ ਇਵ ਕਹਿਆ." (ਆਸਾ ਪਟੀ ਮਃ ੧)
Source: Mahankosh

SÁIR

Meaning in English2

s. m, Corrupted from the Arabic word Sháir. A poet.
Source:THE PANJABI DICTIONARY-Bhai Maya Singh