ਸਾਕਤੁ
saakatu/sākatu

Definition

ਸੰ. ਸ਼ਾਕ੍ਤ. ਵਿ- ਸ਼ਕਤਿ ਦਾ ਉਪਾਸਕ. ਦੁਰਗਾਪੂਜਕ. ਕਾਲੀ ਦਾ ਭਗਤ। ੨. ਸੰਗ੍ਯਾ- ਸ਼ਾਕ੍ਤ ਮਤ, ਜਿਸ ਵਿੱਚ ਸ਼ਕ੍ਤਿ ਹੀ ਸਾਰੇ ਦੇਵਤਿਆਂ ਤੋਂ ਪ੍ਰਧਾਨ ਹੈ. ਸ਼ਾਕ੍ਤ ਲੋਕ ਦਸ ਮਹਾਵਿਦ੍ਯਾ ਅਰਥਾਤ ਦਸ਼ ਦੇਵੀਆਂ ਦੀ ਉਪਾਸਨਾ ਕਰਦੇ ਹਨ- ਕਾਲੀ, ਤਾਰਾ, ਸੋੜਸ਼ੀ, ਭੁਵਨੇਸ਼੍ਵਰੀ, ਭੈਰਵੀ, ਛਿੰਨ- ਮਸ੍ਤਾ, ਧੂਮਾਵਤੀ, ਵਗਲਾ, ਮਾਤੰਗੀ ਅਤੇ ਕਮਲਾ। ੩. ਅ਼. [ساقط] ਸਾਕ਼ਤ਼. ਵਿ- ਪਤਿਤ. ਡਿਗਿਆ ਹੋਇਆ. "ਸਾਕਤ ਹਰਿਰਸ ਸਾਦੁ ਨ ਜਾਣਿਆ." (ਸੋਹਿਲਾ) "ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗ." (ਗਉ ਮਃ ੫) "ਸਾਕਤੁ ਮੂੜ ਲਗੇ ਪਚਿ ਮੁਇਓ." (ਗਉ ਅਃ ਮਃ ੪)
Source: Mahankosh