Definition
ਦੇਖੋ, ਸੁਮੇਰ ਸਿੰਘ। ੨. ਗਿੜਵੜੀ ਨਿਵਾਸੀ ਸੰਤ ਸਾਧੂ ਸਿੰਘ ਜੀ. ਇਨ੍ਹਾਂ ਦਾ ਜਨਮ ਪਿੰਡ ਸਰਲੀ (ਜਿਲਾ ਅਮ੍ਰਿਤਸਰ) ਵਿੱਚ ਸੰਮਤ ੧੮੯੭ ਨੂੰ ਹੋਇਆ. ਪਿਤਾ ਦਾ ਨਾਉਂ ਸੋਭਾ ਸਿੰਘ ਅਤੇ ਮਾਤਾ ਦੇਵੀ ਸੀ. ਪੰਡਿਤ ਗੁਲਾਬ ਸਿੰਘ ਜੀ ਗਿੜਵੜੀ (ਜਿਲਾ ਹੁਸ਼ਿਆਰਪੁਰ) ਨਿਵਾਸੀ ਦੇ ਚੇਲੇ ਹੋਏ. ਇਹ ਸੰਸਕ੍ਰਿਤ ਅਤੇ ਹਿੰਦੀ ਦੇ ਪੰਡਿਤ ਅਰ ਗੁਰੁਬਾਣੀ ਦੇ ਖੋਜੀ ਸਨ. ਸਾਧੂ ਸਿੰਘ ਜੀ ਨੇ "ਗੁਰੁਸਿਖ੍ਯਾ ਪ੍ਰਭਾਕਾਰ" ਅਤੇ "ਸ਼੍ਰੀਮੁਖਵਾਕ੍ਯ ਸਿੱਧਾਂਤ ਜ੍ਯੋਤਿ" ਆਦਿ ਕਈ ਗ੍ਰੰਥ ਲਿਖੇ ਹਨ. ਆਪ ਦੀ ਕਵਿਤਾ ਇਹ ਹੈ-#ਸਵੈਯਾ#ਆਦਿ ਅਨਾਦਿ ਅਗਾਧ ਅਬਾਧ#ਅਲੇਖ ਅਭੇਖ ਅਰੇਖ ਅਨਾਮੈ,#ਜੋ ਸਭ ਰੂਪ ਪਰੇ ਸਭ ਸੇ#ਸਭ ਮੈ ਸਮਰੂਪ ਨਹੀ ਕਛੁ ਵਾਮੈ,#ਸੋ ਗੁਰੁ ਨਾਨਕ ਲੌ ਦਸ ਰੂਪ#ਸੁਧਾਰਿ ਉਧਾਰਿ ਕਰੀ ਵਸੁਧਾ ਮੈ,#ਤਾਂ ਪਦ ਮੰਜੁਲ ਪੈ ਕਰਿ ਅੰਜਲਿ#ਦੰਡ ਸਮਾਨ ਕਰੂੰ ਪਰਣਾਮੈ.#ਕਬਿੱਤ#ਅਜ ਜੋ ਅਜਾਦਿ ਪ੍ਰਜ ਪ੍ਰਜਾ ਕੋਪਰਾਜ ਕਰੈ#ਪਰਜਾ ਤੋ ਪ੍ਰਜਾਤਿ ਨਾਹਿ ਪ੍ਰਜਾਹੀ ਪ੍ਰਜਾਤਿ ਵਰ,#ਹਰਿ ਹੀ ਜੋ ਹਰਿ ਹੋਇ ਹਰਨ ਅਹਾਰ ਪ੍ਰਦ#ਹੇਰਿ ਹਾਰੇ ਹਰਿ ਕੋ ਸੋ ਹੇਰਿਓ ਨ ਜਾਇ ਪਰ,#ਭਵਿ ਭਾਵਾਭਾਵ ਕੋ ਵਿਭਾਤਿ ਜੋ ਭਵਾਦਿ ਭਵ#ਭਵਿ ਭਵ ਭਵਿ ਪੁਨ ਭਵ ਕੋ ਪ੍ਰਭਵ ਕਰ,#ਸੋਈ ਗੁਰੂ ਰੂਪ ਧਰਿ ਤਮ ਜੈਸੇ ਹਰੇ ਹਰਿ#ਹਰੇ ਭਵਬੰਧਨ ਮੇ ਬੰਧ ਕੈਸੇ ਆਗ ਹਰ. ਸੰਤ ਸਾਧੂ ਸਿੰਘ ਜੀ ਦਾ ਦੇਹਾਂਤ ਸੰਮਤ ੧੯੬੪ ਵਿੱਚ ਗਿੜਵੜੀ ਹੋਇਆ। ੩. ਦੇਖੋ, ਕਪੂਰਥਲਾ.
Source: Mahankosh