ਸਾਬਾਸਿ
saabaasi/sābāsi

Definition

ਫ਼ਾ. [شباش] ਸ਼ਾਬਾਸ਼. ਵ੍ਯ- ਇਹ ਸੰਖੇਪ ਹੈ "ਸ਼ਾਦਬਾਸ਼" ਦਾ. ਖੁਸ਼ ਰਹੋ. ਕਲ੍ਯਾਣ ਹੋ. ਆਸ਼ੀਰਵਾਦ. "ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ." (ਵਾਰ ਆਸਾ) ੨. ਸੰ. ਸ਼ਵਸੀ. ਦ੍ਰਿੜ੍ਹ. ਪੱਕਾ. ਮਜ਼ਬੂਤ. "ਨਗਰੁ ਵੁਠਾ ਸਾਬਾਸਿ." (ਪ੍ਰਭਾ ਮਃ ੧) ੩. ਦੇਖੋ, ਸਬਾਸ.
Source: Mahankosh