Definition
ਕ੍ਰਿ- ਪੂਰਾ ਕਰਨਾ. ਨਿਬਾਹੁਣਾ. "ਕਿਛੁ ਭੀ ਖਰਚੁ ਤੁਮਾਰਾ ਸਾਰਉ." (ਸੂਹੀ ਕਬੀਰ) "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)#੨. ਪ੍ਰੇਰਣਾ. ਚਲਾਉਣਾ. "ਆਪੇ ਘਟਿ ਘਟਿ ਸਾਰਣਾ." (ਮਾਰੂ ਸੋਲਹੇ ਮਃ ੫) ੩. ਪ੍ਰਾਪਤ ਕਰਨਾ. "ਸਹਜਿ ਸੁਖ ਸਾਰਈ." (ਸਵਾ ਮਃ ੫) ੪. ਫੈਲਾਉਣਾ. "ਘਟੇ ਘਟਿ ਸਾਰਿਆ." (ਵਾਰ ਗੂਜ ੨. ਮਃ ੫) ੫. ਉੱਚਾਰਣ ਕਰਨਾ. ਬਯਾਨ ਕਰਨਾ. "ਸਦਾ ਗੁਣ ਸਾਰਈ." (ਸਵਾ ਮਃ ੫) "ਆਠ ਪਹਿਰ ਗੁਣ ਸਾਰਦੇ." (ਸ੍ਰੀ ਮਃ ੫) "ਅੰਤਰ ਕੀ ਗਤਿ ਤੁਧ ਪਹਿ ਸਾਰੀ." (ਸੂਹੀ ਮਃ ੫) ੬. ਪਾਉਣਾ. ਡਾਲਨਾ. "ਗਿਆਨ ਅੰਜਨ ਸਾਰਿਆ." (ਅਨੰਦੁ) ੭. ਦੇਖੋ, ਸਾਰਣੁ.
Source: Mahankosh