Definition
ਸੰ. ਵਿ- ਸਰਦ ਰੁੱਤ ਨਾਲ ਸੰਬੰਧ ਰੱਖਣ ਵਾਲਾ. ਸਰਦ ਰੁੱਤ ਦਾ. "ਸਾਰਦ ਚੰਦ ਸੰਪੂਰਨ ਬਦਨ." (ਗੁਪ੍ਰਸੂ) ੨. ਸੰਗ੍ਯਾ- ਚਿੱਟਾ ਕਮਲ। ੩. ਸੰ. ਸ਼ਾਰਦਾ. ਸਰਸ੍ਵਤੀ. "ਨਾਰਦ ਸਾਰਦ ਸੇਵਕ ਤੇਰੇ." (ਮਾਰੂ ਸੋਲਹੇ ਮਃ ੧) ੪. ਸ਼ਰਦਵਤ. ਅਹਲ੍ਯਾ ਦਾ ਪਤਿ, ਜਿਸ ਨੂੰ ਗੋਤਮ ਆਖਦੇ ਹਨ. "ਅਤ੍ਰਿ ਪਰਾਸਰ ਨਾਰਦ ਸਾਰਦ ਵ੍ਯਾਸ ਤੇ ਆਦਿ ਜਿਤੇ ਮੁਨਿ ਭਾਏ." (ਦੱਤਾਵ) ੫. ਸੁਰਾਂ ਦੇ ਵਿਭਾਗ ਕਰਨ ਵਾਲੀਆਂ ਸੁੰਦਰੀਆਂ ਨੂੰ ਧਾਰਨ ਵਾਲੀ ਵੀਣਾ ਦੀ ਡੰਡੀ. "ਮਨੁ ਪਵਨ ਦੁਇ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ." (ਗਉ ਕਬੀਰ) ਮਨ ਅਤੇ ਪ੍ਰਾਣ ਦੋ ਤੂੰਬੇ ਹਨ, ਇਨ੍ਹਾਂ ਦੋਹਾਂ ਦਾ ਸੰਯੋਗ ਜੋ ਸੁਖਮਨਾ ਅੰਦਰ ਕਰਨਾ ਹੈ, ਇਹ ਵੀਣਾ ਦੀ ਡੰਡੀ ਹੈ.
Source: Mahankosh