ਸਾਰਸਵਤੀ
saarasavatee/sārasavatī

Definition

ਦੇਖੋ, ਸਰਸ੍ਵਤੀ। ੨. ਸਰਸ੍ਵਤੀ ਨਦੀ ਦੇ ਕਿਨਾਰੇ ਵਸਣ ਵਾਲੇ. "ਸਾਰਸ੍ਵਤੀ ਹਨਐ ਚਲੇ ਇਕਠੇ." (ਚਰਿਤ੍ਰ ੫੨) ੩. ਇੱਕ ਛੰਦ. ਦਸਮਗ੍ਰੰਥ ਵਿੱਚ "ਰੁਆਮਣ" "ਰੁਆਮਲ" "ਰੁਆਲਾ" "ਰੂਆਮਲ" ਅਤੇ "ਰੂਆਲ" ਇਸੇ ਛੰਦ ਦੇ ਨਾਉਂ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ਰ, ਸ, ਜ, ਜ, ਭ, ਗ, ਲ. , , , , , , . ਅੱਠ ਅਤੇ ਨੌ ਅੱਖਰਾਂ ਤੇ ਵਿਸ਼੍ਰਾਮ.#ਉਦਾਹਰਣ-#ਦੇਸ ਦੇਸਨ ਕੀ ਕ੍ਰਿਯਾ, ਸਿਖਵੰਤ ਹੈਂ ਦਿਸ ਏਕ,#ਬਾਨ ਔਰ ਕਮਾਨ ਕੀ, ਬਿਧਿ ਦੇਤ ਆਨ ਅਨੇਕ. xx#(ਰਾਮਾਵ)
Source: Mahankosh