Definition
ਕੋਹਾਟ ਜਿਲੇ ਵਿੱਚ ਇੱਕ ਸਰਹੱਦੀ ਪਿੰਡ, ਜੋ ਕਿਲਾ ਲਾਕਹਾਰਟ (Lockhart) ਤੋਂ ਡੇਢਕੁ ਮੀਲ ਪਰੇ ਹੈ ਅਤੇ ਜਿੱਥੇ ਭਾਰਤ ਸਰਕਾਰ ਦੀ ਇੱਕ ਛੋਟੀ ਗੜ੍ਹੀ ਹੈ. ਇਸ ਥਾਂ ਜੰਗ ਤੀਰਾ ਵਿੱਚ ੧੨. ਸਿਤੰਬਰ ਸਨ ੧੮੯੭ ਨੂੰ ਪਲਟਨ ੩੬ ਸਿੱਖ ਦੇ ੨੧. ਸਿੰਘ ਹਜਾਰਾਂ ਅਫਰੀਦੀਆਂ ਤੋਂ ਘਿਰਕੇ ਭੀ ਕਾਇਰ ਨਹੀਂ ਹੋਏ, ਸਗੋਂ ਉਹ ਵੀਰਤਾ ਦਿਖਾਈ, ਜੋ ਅਮ੍ਰਿਤਧਾਰੀ ਸਿੰਘ ਸਦਾ ਦਿਖਾਉਂਦੇ ਰਹੇ ਹਨ. ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ. ਇਨ੍ਹਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਕਿਲਾ ਲਾਕਹਾਰਟ, ਅੰਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਸਰਕਾਰ ਵੱਲੋਂ ਕੀਰਤਿਮੰਦਿਰ ਬਣਾਏ ਗਏ ਹਨ.
Source: Mahankosh