ਸਾਰਿ
saari/sāri

Definition

ਸਾਰਕੇ. ਵਿਤਾਕੇ. ਦੇਖੋ, ਸਾਰਣਾ. "ਸਭ ਆਪਨ ਅਉਸਰ ਚਲੇ ਸਾਰਿ." (ਬਸੰ ਕਬੀਰ) ਆਪਣਾ ਵੇਲਾ ਪੂਰਾ ਕਰਕੇ ਸਭ ਚਲੇ। ੨. ਸੰ. ਸ਼ਾਰਿ. ਚੌਪੜ ਅਤੇ ਸ਼ਤਰੰਜ ਦਾ ਵਸਤ੍ਰ, ਜਿਸ ਉੱਪਰ ਨਰਦਾਂ ਅਤੇ ਮੁਹਰੇ ਰੱਖਕੇ ਖੇਡੀਦਾ ਹੈ. "ਆਪੇ ਸਾਰਿ ਆਪ ਹੀ ਪਾਸਾ." (ਸਵੈਯੇ ਮਃ ੪. ਕੇ) ੩. ਨਰਦ, ਡਾਲਨਾ ਅਤੇ ਮੁਹਰਾ। ੪. ਸੰਗੀਤ ਅਨੁਸਾਰ ਸ੍ਵਰ ਦਾ ਬੰਦ. ਧਾਤੁ ਅਥਵਾ ਤੰਦ ਦਾ ਬੰਧਨ, ਜੋ ਸਾਜ ਉੱਤੇ ਸ੍ਵਰ ਦਾ ਵਿਭਾਗ ਕਰਨ ਲਈ ਲਗਾਈਦਾ ਹੈ. ਇਸ ਨੂੰ ਸੁੰਦਰੀ ਭੀ ਆਖਦੇ ਹਨ.
Source: Mahankosh