ਸਾਰੰਗ
saaranga/sāranga

Definition

ਦੇਖੋ, ਸਾਰੰਗ ੩੭.; ਸੰ. शारङ्ग ਸੰਗ੍ਯਾ- ਸ਼ਾਰ (ਚਿਤਕਬਰਾ- ਡੱਬਖੜੱਬਾ) ਹੈ ਅੰਗ ਜਿਸ ਦਾ. ਚਾਤ੍ਰਕ. ਪਪੀਹਾ। ੨. ਹਰਿਣ. ਕਾਲਾਮ੍ਰਿਗ, ਜੋ ਉੱਪਰੋਂ ਕਾਲਾ ਅਤੇ ਹੇਠੋਂ ਚਿੱਟਾ ਹੁੰਦਾ ਹੈ। ੩. ਅਬਲਕ ਘੋੜਾ। ੪. ਹਾਥੀ. "ਸਾਰੰਗ ਜਿਉ ਪਗ ਧਰੈ ਠਿਮਿ ਠਿਮਿ." (ਵਡ ਮਃ ੧) ੫. ਭੌਰਾ. ਭ੍ਰਮਰ। ੬. ਮੋਰ। ੭. ਵਿ- ਡੱਬਖੜੱਬਾ. ਚਿੱਟੇ ਕਾਲੇ ਰੰਗ ਵਾਲਾ। ੮. ਸੰ. शार्ङ्ग ਸਿੰਗ ਦਾ ਬਣਿਆ ਹੋਇਆ। ੯. ਸੰਗ੍ਯਾ- ਸਿੰਗ ਦਾ ਬਣਿਆ ਧਨੁਖ. ਉਹ ਕਮਾਨ, ਜੋ ਸਿੰਗ ਦੇ ਟੁਕੜੇ ਜੋੜਕੇ ਬਣਾਈ ਗਈ ਹੈ।¹ ੧੦. ਖਾਸ ਕਰਕੇ ਵਿਸਨੁ ਦਾ ਧਨੁਖ। ੧੧. ਅਦਰਕ. ਆਦਾ। ੧੨. ਸੰ. सारङ्ग² ਛਤ੍ਰ. ਛਤਰ। ੧੩. ਇੱਕ ਪ੍ਰਕਾਰ ਦਾ ਪੁਰਾਣਾ ਵਾਜਾ। ੧੪. ਹੰਸ। ੧੫. ਵਸਤ੍ਰ। ੧੬. ਕਾਮਦੇਵ। ੧੭. ਕੇਸ਼। ੧੮. ਸੁਵਰਣ. ਸੁਇਨਾ। ੧੯. ਭੂਖਣ. ਗਹਿਣਾ। ੨੦. ਕਮਲ। ੨੧. ਸ਼ੰਖ। ੨੨ ਚੰਦਨ। ੨੩ ਕਪੂਰ। ੨੪ ਫੁੱਲ। ੨੫ ਕੋਕਿਲਾ. ਕੋਇਲ। ੨੬ ਬੱਦਲ। ੨੭ ਸ਼ੇਰ। ੨੮ ਰਾਤ. ਰਾਤ੍ਰਿ। ੨੯ ਪ੍ਰਿਥਿਵੀ। ੩੦ ਪ੍ਰਕਾਸ਼. ਰੌਸ਼ਨੀ। ੩੧ ਦੀਵਾ. "ਸਾਰੰਗ ਮਾਹਿ ਪਤੰਗ ਪਰੈ ਨ ਡਰੈ." (ਗੁਰੁਸੋਭਾ) ੩੨ ਆਕਾਸ਼। ੩੩ ਚੰਦ੍ਰਮਾ। ੩੪ ਸੂਰਜ। ੩੫ ਡੱਡੂ। ੩੬ ਪਰਬਤ। ੩੭ ਇੱਕ ਰਾਗ, ਜੋ ਕਾਫੀ ਠਾਟ ਦਾ ਔੜਵ ਸਾੜਵ³ ਹੈ. ਇਸ ਨੂੰ ਨਿਸਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ, ਬਾਕੀ ਸਾਰੇ ਸ਼ੁੱਧ ਸੁਰ ਹਨ. ਸਾਰੰਗ ਦੇ ਗਾਉਣ ਦਾ ਵੇਲਾ ਦੋਪਹਿਰਾ (ਮਧ੍ਯਾਨ) ਹੈ. ਸਾਰੰਗ ਵਿੱਚ ਵਾਦੀ ਰਿਸਭ ਅਤੇ ਸੰਵਾਦੀ ਪੰਚਮ ਹੈ. ਆਰੋਹੀ ਵਿੱਚ ਧੈਵਤ ਵਰਜਿਤ ਹੈ, ਅਵਰੋਹੀ ਵਿੱਚ ਭੀ ਦੁਰਬਲ ਹੋ ਕੇ ਲਗਦਾ ਹੈ.#ਆਰੋਹੀ- ਸ ਰ ਮ ਪ ਨ ਸ#ਅਵਰੋਹੀ- ਸ ਧ ਨਾ ਪ ਮ ਰ ਸ.#ਇਸ ਰਾਗ ਦੇ ਕਈ ਭੇਦ ਹਨ. ਉੱਪਰ ਲਿਖਿਆ ਸ਼ੁੱਧ ਸਾਰੰਗ ਹੈ. ਸ਼੍ਰੀ ਗੁਰੂ ਗ੍ਰੰਥ ਸਾਹਬਿ ਵਿੱਚ ਸਾਰੰਗ ਦਾ ਛਬੀਹਵਾਂ ਨੰਬਰ ਹੈ। ੩੮ ਸ਼ਹਿਦ ਦੀ ਮੱਖੀ। ੩੯ ਸੱਪ। ੪੦ ਸਮੁੰਦਰ। ੪੧ ਸ਼ਿਵ। ੪੨ ਹੱਥ (ਕਰ). ੪੩ ਜਮੀਨ ਵਾਹੁਣ ਦਾ ਸੰਦ. ਹਲ। ੪੪ ਕੱਜਲ। ੪੫ ਕਬੂਤਰ। ੪੬ ਕਰਤਾਰ। ੪੭ ਕੁਚ (ਥਣ). ੪੮ ਕਾਉਂ। ੪੯ ਕ੍ਰਿਸਨ- ਦੇਵ। ੫੦ ਉਹ ਛੱਪਯ, ਜਿਸ ਵਿੱਚ ੪੫ ਗੁਰੁ ਅਤੇ ੫੮ ਲਘੁ, ਕੁੱਲ ੧੦੩ ਅੱਖਰ ਹੋਣ। ੫੧ ਜਲ। ੫੨ ਦਿਨ। ੫੩ ਨਛਤ੍ਰ (ਤਾਰਾ). ੫੪ ਬਿਜਲੀ। ੫੫ ਖੰਜਨ (ਮਮੋਲਾ). ੫੬ ਮੋਤੀ। ੫੭ ਇਸਤ੍ਰੀ. ਨਾਰੀ। ੫੮ ਵਿ- ਰੰਗਿਆ ਹੋਇਆ। ੫੯ ਸੁੰਦਰ। ੬੦ ਰਸ ਸਹਿਤ. ਸ- ਰਸ.#ਦੇਖੋ, ਹੇਠ ਲਿਖੇ ਸਵੈਯੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਸਾਰੰਗ ਸ਼ਬਦ ਕਿਤਨਿਆਂ ਅਰਥਾਂ ਵਿੱਚ ਵਰਤਿਆ ਹੈ-#(ੳ) ਸਾਰੰਗ ਪੈ ਕਬਿ ਸਾਰੰਗ ਪੈ ਚੜ੍ਹਿ#ਸਾਰੰਗ ਸ਼ੁਤ੍ਰਨ ਕੋ ਬਲਿ ਸਾਰੰਗ,#(ਅ) ਸਾਰੰਗ ਜ੍ਯੋਂ ਜਗ ਮੇ ਕੁਲ ਸਾਰੰਗ,#ਸਾਰੰਗ ਗ੍ਯਾਨ ਪ੍ਰਕਾਸ਼ਨ ਸਾਰੰਗ,#(ੲ) ਸਾਰੰਗ ਦਾਸਨ ਕੋ ਪ੍ਰਿਯ ਸਾਰੰਗ#ਸਾਰੰਗ ਦੋਸਨ ਕੋ ਸਮ ਸਾਰੰਗ,#(ਸ) ਸਾਰੰਗਪਾਣਿ ਭਯੋ ਨਰ ਸਾਰੰਗ#ਸਾਰੰਗ ਸ਼੍ਰੀ ਹਰਿਗੋਬਿੰਦ ਸਾਰੰਗ.#ਅਰਥ-#(ੳ) ਸਾਰੰਗ (ਘੋੜੇ) ਤੇ ਕਦੇ ਸਾਰੰਗ (ਹਾਥੀ) ਤੇ ਸਵਾਰ ਹੁੰਦੇ ਹਨ, ਸਾਰੰਗ (ਮ੍ਰਿਗ) ਵੈਰੀਆਂ ਨੂੰ ਬਲਵਾਨ ਸਾਰੰਗ (ਸ਼ੇਰ) ਹਨ.#(ਅ) ਸਾਰੰਗ (ਸੂਰਜ) ਸਮਾਨ ਜਗਤ ਵਿੱਚ ਵੰਸ਼ ਸਾਰੰਗ (ਉੱਜਲ) ਹੈ, ਗ੍ਯਾਨਰੂਪ ਸਾਰੰਗ (ਦੀਪਕ) ਨੂੰ ਰੌਸ਼ਨ ਕਰਨ ਲਈ ਸਾਰੰਗ (ਅਗਨਿ) ਹਨ.#(ੲ) ਸਾਰੰਗ (ਚਾਤ੍ਰਕ) ਦਾਸਾਂ ਨੂੰ ਪ੍ਯਾਰੇ ਸਾਰੰਗ (ਬੱਦਲ) ਹਨ, ਦੋਸਰੂਪ ਸਾਰੰਗ (ਡੱਡੂਆਂ) ਨੂੰ ਸਾਰੰਗ (ਸਰਪ) ਸਮਾਨ ਹਨ.#(ਸ) ਸਾਰੰਗਪਾਣਿ (ਵਿਸਨੁ) ਹੋ ਗਿਆ ਹੈ ਨਰ ਸਾਰੰਗ (ਨਰ ਸਿੰਘ- ਭਾਵ ਪੁਰਖਾਂ ਵਿਚੋਂ ਸ਼ਿਰੋਮਣਿ) ਸਾਰੰਗ (ਕਾਮ) ਅਤੇ ਸਾਰੰਗ (ਚੰਦ੍ਰਮਾ) ਦੀ ਸ਼੍ਰੀ (ਸ਼ੋਭਾ ਰੂਪ) ਗੁਰੂ ਹਰਿਗੋਬਿੰਦ ਸਾਹਿਬ ਹਨ.
Source: Mahankosh

Shahmukhi : سارنگ

Parts Of Speech : noun, masculine

Meaning in English

a measure in Indian music; Lotus; antelop; lion; a kind of Indian cuckoo which is believed to drink only rain-drops
Source: Punjabi Dictionary

SÁRAṆG

Meaning in English2

s. m, The name of a musical mode; a chátrik—sáraṇgdhar;; s. m. The name of a Hindu medicinal work.
Source:THE PANJABI DICTIONARY-Bhai Maya Singh