Definition
ਸਾਲ ਦਰਖ਼ਤ ਦਾ ਪੱਤਾ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਖ਼ਮੀ ਸਿੰਘਾਂ ਦੇ ਘਾਉ ਤੇ ਸਾਲਪਤ੍ਰ ਬੰਧਵਾਇਆ ਕਰਦੇ ਸਨ, ਜਿਸ ਤੋਂ ਜ਼ਖ਼ਮ ਛੇਤੀ ਰਾਜੀ ਹੋ ਜਾਂਦਾ ਸੀ.#"ਹੁਇ ਘਾਯਲ ਆਨਁਦਪੁਰ ਆਵੈਂ. xxx#ਸਾਲਪਤ੍ਰ ਸਤਿਗੁਰੁ ਤਿਸ ਦੇਤੁ,#ਇਕ ਦ੍ਵੈ ਦਿਨ ਮੇ ਬਨੈ ਸੁਚੇਤ." (ਗੁਪ੍ਰਸੂ)#ਵੈਦ੍ਯਕ ਵਿੱਚ ਭੀ ਸਾਲ ਨੂੰ ਘਾਉ ਦੇ ਮਿਟਾਉਣ ਵਾਲਾ ਲਿਖਿਆ ਹੈ. ਯਥਾ-#"उर्जो व्रणहरश्चैव श्लेष्म रक्त प्रकोप हृत.च्च्#(ਸ਼ਾਲਗ੍ਰਾਮ ਨਿਘੰਟੁ ਭੂਸਣ) ੨. ਸੰਸਕ੍ਰਿਤ ਗ੍ਰੰਥਾਂ ਵਿੱਚ ਸ਼ਾਲਪਤ੍ਰਾ ਨਾਉਂ "ਸਾਲਪਰ੍ਣੀ" ਦਾ ਭੀ ਹੈ, ਜਿਸ ਨੂੰ ਸਰਿਵਨ ਅਤੇ ਵਿਦਾਰਿਗੰਧ ਭੀ ਆਖਦੇ ਹਨ. L. Desmodium Gangeticum. ਇਹ ਭੀ ਘਾਉ ਮਿਟਾਣ ਵਾਲੀ ਬੂਟੀ ਹੈ.
Source: Mahankosh