Definition
ਬਾਬਾ ਸਾਉਣ (ਅਥਵਾ ਸਾਵਣ) ਮੱਲ ਜੀ ਸ੍ਰੀ ਗੁਰੂ ਅਮਰਦੇਵ ਜੀ ਦੇ ਭਤੀਜੇ ਸਨ. ਗੋਇੰਦਵਾਲ ਵਿੱਚ ਗੁਰੁਦ੍ਵਾਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਠ ਦੀ ਜਰੂਰਤ ਹੋਈ ਤਦ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ. ਉਸ ਥਾਂ ਜਾਕੇ ਇਨ੍ਹਾਂ ਨੇ ਧਰਮ ਪ੍ਰਚਾਰ ਕੀਤਾ. ਰਾਜਾ ਹਰੀਪੁਰ ਨੂੰ ਗੁਰੂ ਸਾਹਿਬ ਦੀ ਸੇਵਾ ਵਿੱਚ ਲਿਆਕੇ ਪਰਿਵਾਰ ਸਮੇਤ ਸਿੱਖ ਬਣਾਇਆ. ਸ਼੍ਰੀ ਗੁਰੂ ਅਮਰਦੇਵ ਜੀ ਨੇ ਇਸ ਨੂੰ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ.#ਭ੍ਰਾਤਾ ਕੋ ਇਕ ਸੁਤ ਹੁਤੋ ਸਾਵਣ ਮਲ ਨਾਮੂ,#ਨਿਕਟ ਹਕਾਰ੍ਯੋ ਤਾਹਿ ਕੋ ਬੋਲੇ ਸੁਖਧਾਮੂ,#ਰਾਜ ਹਰੀਪੁਰ ਕੋ ਜਹਾਂ ਤਹਿਂ ਗਮਨ ਕਰੀਜੈ,#ਦੀਰਘ ਦਾਰੁ ਸਮੂਹ ਜੋ ਨਿਜ ਪੁਰੀ ਅਨੀਜੈ. (ਗੁਪ੍ਰਸੂ) ੨. ਦੇਖੋ, ਸਾਵਨ ਮੱਲ ੨.
Source: Mahankosh