Definition
ਦੇਖੋ, ਸਾਵਣ ਮੱਲ। ੨. ਮੂਲ ਰਾਜ ਦਾ ਪਿਤਾ ਦੀਵਾਨ ਸਾਵਨ ਮੱਲ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੨੧ ਵਿੱਚ ਮੁਲਤਾਨ ਦਾ ਗਵਰਨਰ ਥਾਪਿਆ. ਇਹ ਵਡਾ ਨਿਆਕਾਰੀ ਹਾਕਮ ਸੀ. ਇਸ ਨੇ ਇੱਕ ਵੇਰ ਆਪਣੇ ਪੁਤ੍ਰ ਨੂੰ ਭੀ ਕਿਸੇ ਕਸੂਰ ਦੇ ਬਦਲੇ ਭਾਰੀ ਸਜਾ ਦਿੱਤੀ ਸੀ. ਸਨ ੧੮੪੪ ਵਿੱਚ ਇੱਕ ਦੋਸੀ ਦੇ ਹੱਥੋਂ ਇਸ ਦਾ ਦੇਹਾਂਤ ਹੋਇਆ.
Source: Mahankosh