ਸਾਵਿਤ੍ਰੀ
saavitree/sāvitrī

Definition

ਸੰ. ਸਾਵਿਤ੍ਰੀ. ਸੰਗ੍ਯਾ- ਹਿੰਦੂਆਂ ਦਾ ਧਰਮਮੰਤ੍ਰ ਗਾਯਤ੍ਰੀ। ੨. ਬ੍ਰਹਮਾ ਦੀ ਕੰਨ੍ਯਾ। ੩. ਕਈ ਪੁਰਾਣਾਂ ਅਨੁਸਾਰ ਬ੍ਰਹਮਾਂ ਦੀ ਇਸਤ੍ਰੀ. "ਕਿ ਸਾਵਿਤ੍ਰਕਾ ਛੈ." (ਦੱਤਾਵ) ੪. ਮਦ੍ਰ ਦੇਸ਼ ਦੇ ਰਾਜਾ ਅਸ਼੍ਵਪਤਿ ਦੀ ਬੇਟੀ ਅਤੇ ਸਤ੍ਯਵਾਨ ਦੀ ਇਸਤ੍ਰੀ. ਇਸ ਨੂੰ ਇੱਕ ਰਿਖੀ ਨੇ ਦੱਸ ਦਿੱਤਾ ਸੀ ਕਿ ਸਤ੍ਯਾਵਾਨ ਵਰ੍ਹੇ ਅੰਦਰ ਮਰ ਜਾਊਗਾ, ਇਸ ਪੁਰ ਭੀ ਉਸ ਨੇ ਸਤ੍ਯਵਾਨ ਨਾਲ ਹੀ ਸ਼ਾਦੀ ਕਰਾਈ. ਵਰ੍ਹੇ ਅੰਦਰ ਹੀ ਜਦ ਉਸ ਦਾ ਪਤੀ ਮਰ ਗਿਆ, ਤਾਂ ਆਪਣੇ ਪਤਿਬ੍ਰਤ ਧਰਮ ਦੇ ਬਲ ਨਾਲ ਧਰਮਰਾਜ ਨੂੰ ਪ੍ਰਸੰਨ ਕਰਕੇ ਸਾਵਿਤ੍ਰੀ ਨੇ ਸਤ੍ਯਵਾਨ ਜਿਉਂਦਾ ਕਰਵਾਲਿਆ। ੫. ਸਰਸ੍ਵਤੀ ਨਦੀ. ੬. ਜਮਨਾ ਨਦੀ। ੭. ਸੁਹਾਗਣ ਇਸਤ੍ਰੀ.
Source: Mahankosh