Definition
ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ#ਜੇਠ ਕੇ ਨਾਮਿ ਡਰਉ ਰੇ,#੨. ਸਖੀ ਸਹੇਲੀ ਨਨਦ ਗਹੇਲੀ#ਦੇਵਰ ਕੈ ਬਿਰਹਿ ਜਰਉ ਰੇ. xxx#੩. ਸੇਜੈ ਰਮਤੁ ਨੈਨ ਨਹੀ ਪੇਖਉ#ਇਹ ਦੁਖ ਕਾ ਸਿਉ ਕਹਉ ਰੇ,#੪. ਬਾਪੁ ਸਾਵਕਾ ਕਰੈ ਲਰਾਈ#ਮਾਇਆ ਸਦ ਮਤਵਾਰੀ,#੫. ਬਡੇ ਭਾਈ ਕੈ ਜਬ ਸੰਗਿ ਹੋਤੀ#ਤਬ ਹਉ ਨਾਹ ਪਿਆਰੀ,#੬. ਕਹਤ ਕਬੀਰ ਪੰਚ ਕੋ ਝਗਰਾ xxx (੨੫)#ਇਸ ਦਾ ਭਾਵ ਹੈ¹-#੧. ਸੱਸ (ਮਾਇਆ) ਨੇ ਦੁਖੀ ਕਰ ਰੱਖਿਆ ਹੈ, ਸਸੁਰ (ਕਰਤਾਰ) ਦੀ ਪਿਆਰੀ ਹਾਂ, ਜੇਠ (ਧਰਮ- ਰਾਜ) ਤੋਂ ਡਰ ਆਉਂਦਾ ਹੈ.#੨. ਨਣਦ (ਮੰਦਮਤਿ) ਨੇ ਮੈਨੂੰ ਗ੍ਰਸ ਲੀਤਾ ਹੈ, ਦੇਵਰ (ਵਿਵੇਕ) ਦੇ ਵਿਯੋਗ ਵਿੱਚ ਜਲ ਰਹੀ ਹਾਂ.#੩. ਸਰਵਵ੍ਯਾਪੀ ਸ੍ਵਾਮੀ ਨੂੰ ਮੈ ਅੰਤਹਕਰਣ ਸੇਜਾ ਤੇ ਰਮਣ ਕਰਦੇ ਨਹੀਂ ਦੇਖਦੀ.#੪. ਬਾਪ (ਸ਼ਰੀਰ) ਸਾਵਕ (ਬੱਚਿਆਂ ਅਰਥਾਤ ਸੁਖ ਦੁਖ) ਨਾਲ ਲੜਾਈ ਕਰਦਾ ਰਹਿੰਦਾ ਹੈ, ਮਾਤਾ (ਖੁਦਗਰਜ਼ੀ) ਸਦਾ ਮਤਵਾਲੀ ਹੈ.#੫. ਬਡੇ ਭਾਈ (ਗਿਆਨ) ਨਾਲ ਜਦ ਮੈ ਸੀ, ਤਦ ਭਰਤਾ (ਕਰਤਾਰ) ਨੂੰ ਪਿਆਰੀ ਸੀ.#੬. ਪੰਜ ਵਿਸੇ ਵਿਕਾਰਾਂ ਦਾ ਝਗੜਾ.
Source: Mahankosh