Definition
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪ੍ਰੇਮੀ ਸਿੱਖ, ਜੋ ਮਹਾਨ ਯੋਧਾ ਸੀ. ਇਹ ਆਨੰਦਪੁਰ ਦੇ ਯੁੱਧ ਵਿੱਚ ਸ਼ਹੀਦ ਹੋਇਆ. ਗੁਰੂ ਸਾਹਿਬ ਦੀ ਆਗ੍ਯਾ ਨਾਲ ਇਸ ਦਾ ਸਸਕਾਰ ਨਿਰਮੋਹਗੜ੍ਹ ਕੀਤਾ ਗਿਆ. "ਜੀਤ ਭਈ ਤਹਿ ਖਾਲਸੇ ਕੀ ਅਰੁ ਸਾਹਿਬ ਚੰਦ ਕੀ ਲੋਥ ਉਠਾਈ." (ਗੁਰੁਸੋਭਾ) ੨. ਜਿਲਾ ਫਿਰੋਜਪੁਰ, ਤਸੀਲ ਮੁਕਤਸਰ, ਥਾਣਾ ਕੋਟਭਾਈ ਵਿੱਚ ਇੱਕ ਪਿੰਡ ਹੈ, ਜਿਸ ਦੀ ਵਸੋਂ ਦੇ ਨਾਲ ਹੀ ਢਾਬ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ਦੋ ਵਾਰ ਚਰਨ ਪਾਏ ਹਨ. ਛੋਟਾ ਜਿਹਾ ਮੰਦਿਰ ਅਤੇ ਰਿਹਾਇਸ਼ੀ ਮਕਾਨ ਬਣੇ ਹੋਏ ਹਨ. ਅਕਾਲੀ ਸਿੰਘ ਸੇਵਾਦਾਰ ਹੈ. ਗੁਰੁਦ੍ਵਾਰੇ ਨਾਲ ੭. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬੱਲੂਆਣਾ ਤੋਂ ਵਾਯਵੀ ਕੋਣ ੭. ਮੀਲ ਦੇ ਕਰੀਬ ਕੱਚਾ ਰਸਤਾ ਹੈ.
Source: Mahankosh