ਸਾਹਿਬ ਕੌਰ
saahib kaura/sāhib kaura

Definition

ਰਾਜਾ ਅਮਰ ਸਿੰਘ ਜੀ ਪਟਿਆਲਾਪਤਿ ਦੀ ਸੁਪੁਤ੍ਰੀ ਅਤੇ ਰਾਜਾ ਸਾਹਿਬ ਸਿੰਘ ਜੀ ਦੀ ਵਡੀ ਭੈਣ, ਜਿਸ ਦਾ ਵਿਆਹ ਸਰਦਾਰ ਹਕੀਕਤ ਸਿੰਘ ਰਈਸ ਫਤੇਗੜ੍ਹ ਦੇ ਸੁਪੁਤ੍ਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਰਤਨ ਨਾਲ ਸੰਮਤ ੧੮੩੪ ਵਿੱਚ ਹੋਇਆ. ਇਸ ਨੇ ਆਪਣੇ ਭਾਈ ਦਾ ਰਾਜ ਵਧਾਉਣ ਅਤੇ ਬਚਾਉਣ ਵਿੱਚ ਜੋ ਜੋ ਯਤਨ ਕੀਤੇ ਹਨ, ਉਹ ਸਿੱਖ ਇਤਿਹਾਸ ਵਿੱਚ ਅਦੁਤੀ ਹਨ. ਸੰਮਤ ੧੮੫੧ ਵਿੱਚ ਇਸ ਨੇ ਫੌਜ ਦੀ ਕਮਾਣ ਆਪਣੇ ਹੱਥ ਲੈ ਕੇ ਮਰਹਟਾ ਫੌਜ ਨੂੰ ਸ਼ਿਕਸਤ ਦਿੱਤੀ. ਰਾਜ ਦਾ ਪ੍ਰਬੰਧ ਬਹੁਤ ਹੀ ਉੱਤਮ ਰੀਤਿ ਨਾਲ ਚਲਾਇਆ, ਪਰ ਇਸ ਦੇ ਨਾਦਾਨ ਭਾਈ ਨੇ ਗੁਣਾਂ ਦੀ ਕਦਰ ਨਾ ਪਾਈ. ਬੀਬੀ ਜੀ ਦਾ ਦੇਹਾਂਤ ਸੰਮਤ ੧੮੫੬ (ਸਨ ੧੭੯੯) ਵਿੱਚ ਹੋਇਆ ੨. ਰਾਜਾ ਸੰਗਤ ਸਿੰਘ ਜੀਂਦਪਤਿ ਦੀ ਮਾਤਾ ਅਤੇ ਰਾਜਾ ਫਤੇ ਸਿੰਘ ਦੀ ਰਾਣੀ, ਜੋ ਰਾਜਪ੍ਰਬੰਧ ਵਿੱਚ ਵਡੀ ਨਿਪੁਣਤਾ ਰਖਦੀ ਸੀ। ੩. ਦੇਖੋ, ਸਾਹਿਬਕੌਰ ਮਾਤਾ.
Source: Mahankosh