ਸਾਹਿਬ ਕੌਰ ਮਾਤਾ
saahib kaur maataa/sāhib kaur mātā

Definition

ਰੋਹਤਾਸ ਨਿਵਾਸੀ ਭਾਈ ਰਾਮੂ ਬਸੀ¹ ਖਤ੍ਰੀ ਦੀ ਸੁਪੁਤ੍ਰੀ, ਜਿਸ ਦਾ ਆਨੰਦ ੧੮. ਵੈਸਾਖ ਸੰਮਤ ੧੭੫੭ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ. ਕਲਗੀਧਰ ਨੇ ਇਸੇ ਦੀ ਗੋਦੀ ਪੰਥ ਖਾਲਸਾ ਪਾਇਆ ਹੈ, ਇਸੇ ਕਾਰਣ ਅਮ੍ਰਿਤਸੰਸਕਾਰ ਸਮੇਂ ਮਾਤਾ ਸਾਹਿਬ ਕੌਰ ਅਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਕੀਤੇ ਜਾਂਦੇ ਹਨ. ਅਵਿਚਲ ਨਗਰ ਪਹੁੰਚਕੇ ਦਸ਼ਮੇਸ਼ ਨੇ ਇਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਅਰ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜ ਸ਼ਸਤ੍ਰ ਸਨਮਾਨ ਨਾਲ ਰੱਖਣ ਲਈ ਸਪੁਰਦ ਕੀਤੇ, ਜੋ ਹੁਣ ਦਿੱਲੀ ਗੁਰੁਦ੍ਵਾਰੇ ਰਕਾਬਗੰਜ ਵਿੱਚ ਹਨ.#ਮਾਤਾ ਜੀ ਦਾ ਦੇਹਾਂਤ ਮਾਤਾ ਸੁੰਦਰੀ ਜੀ ਤੋਂ ਪਹਿਲਾਂ ਹੋਇਆ ਹੈ. ਸਮਾਧੀ ਗੁਰੂ ਹਰਿਕ੍ਰਿਸਨ ਜੀ ਦੇ ਦੇਹਰੇ ਪਾਸ ਦਿੱਲੀ ਹੈ. ਦੇਖੋ, ਦਿੱਲੀ.
Source: Mahankosh