ਸਾਹੂ
saahoo/sāhū

Definition

ਸੰਗ੍ਯਾ- ਸੁਆਹ. ਭਸਮ. "ਗਦਹੁ ਚੰਦਨ ਖਉਲੀਐ ਭੀ ਸਾਹੂ ਸਿਉ ਪਾਣੁ." (ਵਾਰ ਸੂਹੀ ਮਃ ੧) ੨. ਇਸ ਨਾਮ ਦੇ ਕਈ ਰਾਜੇ ਦੱਖਣ ਵਿੱਚ ਹੋਏ ਹਨ, ਪਰ ਸਭ ਤੋਂ ਮਸ਼ਹੂਰ ਸ਼ਿਵਾ ਜੀ ਦਾ ਪੋਤਾ ਹੈ, ਜੋ ਛੋਟੀ ਉਮਰ ਵਿੱਚ ਹੀ ਔਰੰਗਜ਼ੇਬ ਦੀ ਕੈਦ ਅੰਦਰ ਪੈ ਗਿਆ ਅਰ ਉਸ ਦੇ ਮਰਨ ਤੀਕ ਕੈਦ ਰਿਹਾ. ਸਨ ੧੭੦੮ ਵਿੱਚ ਇਹ ਮਹਰਟਾ (ਮਹਾਰਾਸ੍ਟ੍ਰ) ਕੌਮ ਦਾ ਮਹਾਰਾਜਾ ਬਣਿਆ ਅਤੇ ਸਤਾਰਾ ਰਾਜਧਾਨੀ ਵਿੱਚ ਚਿਰ ਤੀਕ ਨਾਮਮਾਤ੍ਰ ਦਾ ਸ੍ਵਾਮੀ ਰਿਹਾ ਅਰ ਰਾਜ ਦੀ ਵਾਗਡੋਰ ਪੇਸ਼ਵਾ ਬਾਲਾ ਜੀ ਸ਼ਿਵਨਾਥ ਦੇ ਹੱਥ ਰਹੀ. ਸਾਹੂ ਦਾ ਦੇਹਾਂਤ ਸਨ ੧੭੪੯ ਵਿੱਚ ਹੋਇਆ ਹੈ। ੩. ਸਿੰਧੀ. ਵਿ- ਬਹਾਦੁਰ.
Source: Mahankosh

SÁHÚ

Meaning in English2

s. m., a. (M.), ) A tribe of Jáṭs said to be an off shoot of the Siáls; patient.
Source:THE PANJABI DICTIONARY-Bhai Maya Singh