Definition
ਸਰਵ- ਉਹ. ਵਹ. ਓਹ. "ਕਵਿਣ ਸਿ ਰੁਤੀ ਮਾਹੁ ਕਵਣੁ." (ਜਪੁ) ੨. ਸੋ. "ਹੰਸ ਸਿ ਹੰਸਾ, ਬਗ ਸਿ ਬਗਾ." (ਆਸਾ ਛੰਤ ਮਃ ੧) ੩. ਫ਼ਾ. [سہ] ਸਿਹ. ਸੰਗ੍ਯਾ- ਤਿੰਨ। ੪. ਵਿ- ਤੀਜਾ. ਤੀਸਰਾ. "ਜਿਸ ਰਿਦੈ ਸਿ ਲੋਚਨ ਨਾਹੀ." (ਵਾਰ ਮਲਾ ਮਃ ੧) ਤੀਜਾ ਨੇਤ੍ਰ (ਵਿਦਯਾ) ਨਹੀਂ. "ਮਾਂਦਲ ਬੇਦ ਸਿ ਬਾਜਣੋ." (ਵਾਰ ਮਾਰੂ ੧. ਮਃ ੧) ਤਿੰਨ ਵੇਦਾਂ ਦਾ ਢੋਲ ਵੱਜ ਰਹਿਆ ਹੈ. ਪਹਿਲੇ ਵੇਦ ਤਿੰਨ ਹੀ ਹਨ. ਦੇਖੋ, ਵੇਦ। ੫. ਸੰ. ਸ਼ਿ. ਸ਼ਾਂਤਿ। ੬. ਸੁਖ। ੭. ਧੀਰਜ। ੮. ਸ਼ਿਵ.
Source: Mahankosh