Definition
ਸੰ. ਸ਼੍ਯਾਮਾ. ਜਵਾਨ ਇਸਤ੍ਰੀ। ੨. ਕਾਲੀ. ਦੁਰਗਾ. "ਇਕ ਰਟਤ ਨਾਮ ਸਿਆਮਾ ਅਪਾਰ." (ਦੱਤਾਵ) ੩. ਕਾਲੇ ਰੰਗ ਦੀ ਗਊ। ੪. ਗੁੱਗਲ। ੫. ਕਸਤੂਰੀ। ੬. ਮਘ ਪਿੱਪਲੀ। ੭. ਸ਼ੀਸ਼ਮ. ਟਾਲ੍ਹੀ। ੮. ਕਾਲੀ ਮਿਰਚ। ੯. ਯਮੁਨਾ ਨਦੀ। ੧੦. ਰਾਤ੍ਰਿ.; ਦੇਖੋ, ਸਿਆਮਾ ੨। ੨. ਸੁਲਤਾਨਪੁਰ ਦਾ ਇੱਕ ਪੰਡਿਤ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੋਦੀਖਾਨਾ ਤਿਆਗਣ ਸਮੇਂ ਮੂਲਚੰਦ (ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ) ਦੇ ਆਖੇ ਜਗਤਗੁਰੂ ਨੂੰ ਘਰ ਤਿਆਗ ਦੇਣ ਦੇ ਦੋਸ ਦੱਸਣ ਆਇਆ ਸੀ.
Source: Mahankosh