ਸਿਆਰੀ
siaaree/siārī

Definition

ਸੰਗਯਾ- ਸ੍ਰਿਗਾਲੀ. ਗਿਦੜੀ। ੨. ਈੜੀ ਦੀ ਮਾਤ੍ਰਾ, ਜੋ ਹ੍ਰਸ੍ਵ ਹੈ ਅਰ ਵ੍ਯੰਜਨਾਂ ਨਾਲ ਲਗਕੇ- ਇ- ਆਵਾਜ਼ ਦਿੰਦੀ ਹੈ. ਇਸ ਦਾ ਰੂਪ ਇਹ (ਿ) ਹੈ. ਗੁਰਬਾਣੀ ਵਿੱਚ ਸਿਆਰੀ ਕਿਤੇ ਸੰਬੰਧ ਬੋਧਕ ਹੈ, ਕਿਤੇ ਕ੍ਰਿਯਾ ਵਿਸ਼ੇਸਣ ਹੈ, ਕਿਤੇ ਅਨੇਕ ਵਿਭਗਤੀਆਂ ਦਾ ਅਰਥ ਦਿੰਦੀ ਹੈ.#ਮਾਤ੍ਰਾ ਦੇ ਨਿਯਮਾਂ ਤੋਂ ਅਗ੍ਯਾਤ ਕਈ ਗ੍ਯਾਨੀ ਅਰਥ ਤੋਂ ਅਨਰਥ ਕਰ ਦਿੰਦੇ ਹਨ. ਇਸ ਮਹਾਨ ਕੋਸ਼ ਵਿੱਚ ਅੱਖਰਕਰਮ ਅਨੁਸਾਰ ਥਾਓਂ ਥਾਂਈਂ ਸਿਆਰੀ ਵਾਲੇ ਸ਼ਬਦਾਂ ਦੇ ਅਰਥ ਵਿਖਾਏ ਗਏ ਹਨ.¹ ਦੇਖੋ, ਸਹਿਜ, ਕਰਿ, ਜਪਿ, ਤਨਿ, ਮਨਿ, ਆਦਿ ਸ਼ਬਦ.; ਸੰ. ਸ਼੍ਰਿਗਾਲੀ. ਗਿਦੜੀ. "ਜਰਾ ਨਿਸਾ ਮਹਿ ਖਾਂਸੀ ਸ੍ਯਾਰੀ." (ਨਾਪ੍ਰ) ੨. ੲ ਦੀ ਹ੍ਰਸ੍ਵ ਮਾਤ੍ਰਾ. ਦੇਖੋ, ਸਿਆਰੀ.
Source: Mahankosh