ਸਿਆਹੜ
siaaharha/siāharha

Definition

ਜਿਲਾ ਤਸੀਲ ਲੁਦਿਆਨਾ, ਥਾਣਾ ਡੇਹਲੋਂ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਹਿਮਦਗੜ੍ਹ ਤੋਂ ਈਸ਼ਾਨ ਕੋਣ ਚਾਰ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਪੱਛਮ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਰਾੜੇ ਤੋਂ ਜਗੇੜੇ ਨੂੰ ਜਾ ਰਹੇ ਸਨ, ਤਾਂ ਇੱਥੇ ਘੋੜਾ ਬੀਮਾਰ ਹੋ ਗਿਆ. ਇਸ ਲਈ ਗੁਰੂ ਜੀ ਠਹਿਰ ਗਏ ਅਰ ਘੋੜਾ ਇੱਥੇ ਹੀ ਚਲਾਣਾ ਕਰ ਗਿਆ. ਸਤਿਗੁਰੂ ਨੇ ਘੋੜੇ ਨੂੰ ਦੁਸ਼ਾਲਾ ਪਾਕੇ ਦਬਵਾ ਦਿੱਤਾ ਜਿਸ ਦੀ ਗੁਰੁਦ੍ਵਾਰੇ ਪਾਸ ਹੀ ਸਮਾਧਿ ਹੈ.#ਪਹਿਲਾਂ ਇੱਥੇ ਸਾਧਾਰਣ ਅਸਥਾਨ ਸੀ, ਹਣ ਸੰਮਤ ੧੯੭੫ ਤੋਂ ਮੌਜੂਦਾ ਪੁਜਾਰੀ ਭਾਈ ਟਹਿਲ ਸਿੰਘ ਨੇ ਬਹੁਤ ਸੁੰਦਰ ਦਰਬਾਰ ਬਣਵਾਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.
Source: Mahankosh