ਸਿਕੰਦਰ
sikanthara/sikandhara

Definition

[سکندر] ਅੰ. Alexander. ਸਿਕੰਦਰ ਕਈ ਹੋਏ ਹਨ, ਪਰ ਪ੍ਰਸਿੱਧ ਇਹ ਹਨ. ਇੱਕ ਸਿਕੰਦਰ ਫੈਲਕੂਸ¹ ਦਾ ਪੁਤ੍ਰ ਯੂਨਾਨ ਦਾ ਬਾਦਸ਼ਾਹ ਸੀ. ਜਿਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤੇ ਕਰਕੇ ਈਸਵੀ ਸਨ ਤੋਂ ੩੨੭ ਵਰ੍ਹੇ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਰ ਪੰਜਾਬ ਦੇ ਰਾਜਾ "ਪੁਰੁ" ਨੂੰ ਜੇਹਲਮ ਦੇ ਕੰਢੇ ਸ਼ਿਕਸਤ ਦਿੱਤੀ ਅਤੇ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ. ਇਸ ਦਾ ਦੇਹਾਂਤ B. C. ੩੨੩ ਵਿੱਚ ਹੋਇਆ. "ਫੈਲਕੂਸ ਪਤਸ਼ਾਹ ਕੇ ਸੂਰ ਸਿਕੰਦਰ ਪੂਤ." (ਚਰਿਤ੍ਰ ੨੧੭) ਦੇਖੋ, ਅਰਸਤੂੰ।#(੨) ਦੂਜਾ ਸਿਕੰਦਰ, ਐਂਟੀਓਕਸ ਦਾ ਪੁਤ੍ਰ, ਸੀਰੀਆ ਦਾ ਬਾਦਸ਼ਾਹ ਸੀ।#(੩) ਤੀਜਾ ਸਿਕੰਦਰ, ਸਿਮਨ ਦਾ ਪੁਤ੍ਰ, ਸਾਈਰੀਨੀਆ ਦਾ ਨਿਵਾਸੀ ਸੀ, ਜੋ ਈਸਾ ਦਾ ਪਰਮਭਗਤ ਮੰਨਿਆ ਗਿਆ ਹੈ.#(੪) ਚੌਥਾ ਲੋਦੀ ਵੰਸ਼ ਦਾ ਬਾਦਸ਼ਾਹ, ਜੋ ਬਹਲੋਲ ਖਾਨ ਲੋਦੀ ਦਾ ਪੁਤ੍ਰ ਸੀ. ਇਹ ਸਨ ੧੪੮੯ ਵਿੱਚ ਦਿੱਲੀ ਦੇ ਤਖਤ ਤੇ ਬੈਠਾ ਅਰ ਹਿੰਦੂਆਂ ਨੂੰ ਪਰਮ ਦੁੱਖ ਦਿੰਦਾ ਹੋਇਆ ੧੭. ਫਰਵਰੀ ਸਨ ੧੫੨੭ ਨੂੰ ਆਗਰੇ ਮੋਇਆ. ਫਿਰੰਗੀਆਂ ਦਾ ਪਹਿਲਾ ਜਹਾਜ਼ ਇਸੇ ਸਿਕੰਦਰ ਸ਼ਾਹ ਦੀ ਹਕੂਮਤ ਸਮੇਂ ਆਕੇ ਭਾਰਤ ਦੇ ਕਿਨਾਰੇ ਲੱਗਾ ਸੀ.
Source: Mahankosh