ਸਿਖੜਾ
sikharhaa/sikharhā

Definition

ਵਿ- ਸਿਖ੍ਯਾ ਦੇ ਧਾਰਨ ਵਾਲਾ. ੜਾ ਪ੍ਰਤ੍ਯਯ "ਵਾਨ" ਅਰਥ ਰਖਦਾ ਹੈ. ਬਹੁਤ ਆਖਦੇ ਹਨ ਕਿ ੜਾ ਤੁੱਛਤਾ ਦਾ ਬੋਧਕ ਹੈ, ਪਰ ਇਹ ਨੇਮ ਸਭ ਥਾਂ ਨਹੀਂ ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਦੀ ਸਿੱਖੀ ਧਾਰਨ ਵਾਲਾ, ਗੁਰਸਿੱਖ. "ਜੋ ਦੀਸੈ ਗੁਰ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ." (ਸੂਹੀ ਮਃ ੫. ਗੁਣਵੰਤੀ)
Source: Mahankosh