ਸਿਧ
sithha/sidhha

Definition

ਸੰ. सिध ਧਾ- ਜਾਣਾ. ਆਗ੍ਯਾ ਕਰਨਾ. ਉਪਦੇਸ਼ ਦੇਣਾ ਮੰਗਲ ਕਰਮ ਕਰਨਾ. ਵਰਜਣਾ. ਮਨਾ ਕਰਨਾ. ਪ੍ਰਸਿੱਧ ਹੋਣਾ. ਪੂਰਣ ਹੋਣਾ. ਸ਼ੁੱਧ ਹੋਣਾ। ੨. ਸੰ. सिद्घ. ਸਿੱਧ. ਸਿੱਧਿ ਨੂੰ ਪ੍ਰਾਪਤ ਹੋਇਆ. ਸਿੱਧੀ ਵਾਲਾ. "ਸਿਧ ਹੋਵਾ ਸਿਧਿ ਲਾਈ." (ਸ੍ਰੀ ਮਃ ੧) ੩. ਪੱਕਿਆ ਹੋਇਆ. ਤਿਆਰ. "ਪ੍ਰਭੁ ਜੀ ਸਿਧ ਅਹਾਰ ਹੈ ਸੁਨ ਉਠੇ ਕ੍ਰਿਪਾਲਾ." (ਗੁਪ੍ਰਸੂ) ੪. ਸਫਰ ਤੈ ਕਰਨਾ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ਸਿਧ ਧਾਤੁ ਦਾ ਅਰਥ ਜਾਣਾ (ਗਮਨ ਕਰਨਾ) ਹੈ. ਦੇਖੋ, ਕੋਸਰੋ। ੫. ਸਿੱਧਿਵਾਨ ਯੋਗੀਜਨ. ਸ਼ਕਤਿ ਵਾਲਾ ਸੰਤ. "ਸੁਣਿਐ ਸਿਧ ਪੀਰ ਸੁਰਿ ਨਾਥ." (ਜਪੁ) ੬. ਪੁਰਾਣਾਂ ਅਨੁਸਾਰ ਇੱਕ ਖਾਸ ਦੇਵਤਾ, ਜੋ ਪ੍ਰਿਥਿਵੀ ਅਤੇ ਸੂਰਜਲੋਕ ਦੇ ਵਿਚਕਾਰ ਰਹਿੰਦੇ ਹਨ. ਇਨ੍ਹਾਂ ਦੀ ਗਿਣਤੀ ੮੮੦੦੦ ਹੈ। ੭. ਸੇਂਧਾ ਲੂਣ.
Source: Mahankosh

SIDH

Meaning in English2

s. f, etting out, starting, departure:—sidh karná, v. a. To depart.
Source:THE PANJABI DICTIONARY-Bhai Maya Singh