ਸਿਧਉਰਾ
sithhauraa/sidhhaurā

Definition

ਸੰ. ਸਿੰਦੂਰ. ਸੰਧੂਰ. "ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ?" (ਸ. ਕਬੀਰ) ਸਤੀ ਆਪਣੇ ਪਤੀ ਦੀ ਲੋਥ ਨਾਲ ਜਲਣ ਵੇਲੇ ਇੱਕ ਥਾਲੀ ਵਿੱਚ ਸ਼੍ਰੀਫਲ, ਸੰਧੂਰ, ਫੁੱਲ, ਸੁਪਾਰੀ ਅਤੇ ਚਉਲ ਰੱਖਕੇ ਘਰੋਂ ਜਾਂਦੀ ਹੈ. ਪਤੀ ਦੇ ਮੱਥੇ ਸੰਧੂਰ ਦਾ ਤਿਲਕ ਕਰਕੇ, ਬਾਕੀ ਸਾਮਗ੍ਰੀ ਜਿਵੇਂ ਦੇਵਤਾ ਦੀ ਮੂਰਤੀ ਨੂੰ ਚੜਾਈਦੀ ਹੈ, ਤਿਵੇਂ ਅਰਪਨ ਕਰਦੀ ਹੈ. ਫੇਰ ਚਿਤਾ ਦੀ ਪਰਕੰਮਿਆ ਕਰਕੇ ਕੁਟੰਬ ਦੇ ਲੋਕਾਂ ਤੇ ਸੰਧੂਰ ਛਿੜਕਦੀ ਅਤੇ ਆਸ਼ੀਰਵਾਦ ਦਿੰਦੀ ਹੈ. ਪਤੀ ਦਾ ਸਿਰ ਆਪਣੇ ਪੱਟ ਤੇ ਰੱਖਕੇ ਚਿਤਾ ਨੂੰ ਅੱਗ ਲਾਉਣ ਦੀ ਆਗ੍ਯਾ ਦਿੰਦੀ ਹੈ.#ਕਈ ਗ੍ਯਾਨੀ ਸਿਧਉਰਾ ਦਾ ਅਰਥ ਨਲੀਏਰ ਕਰਦੇ ਹਨ, ਜੋ ਅਸੰਗਤ ਹੈ. ਦੇਖੋ, ਸਰਬਲੋਹ- "ਸ਼੍ਰੀਫਲ ਸਿਧਉਰਾ ਪੁਹਪ ਪੁੰਗਿ ਅੱਛਤ xxx ਸਤੀ ਬੇਖ ਰਾਜੈ ਮਨੋ ਬ੍ਰਿਧ ਅਨੰਗੀ." (ਅਃ ੨, ਛੰਦ ੧੯) ਦੇਖੋ, ਸੰਧਉਰਾ.
Source: Mahankosh