ਸਿਪਿਹਰ
sipihara/sipihara

Definition

ਫ਼ਾ. [سپہر] ਸੰਗ੍ਯਾ- ਆਕਾਸ਼. ਆਸਮਾਨ. "ਆਸਮਾਨ ਸਿਪਿਹਰ ਸੁ ਦਿਵ ਗਰਦੂੰ ਬਹੁਰ ਬਖਾਨ। ਪੁਨ ਚਰ ਸ਼ਬਦ ਬਖਾਨੀਐ ਨਾਮ ਬਾਨ ਕੇ ਜਾਨ।।" (ਸਨਾਮਾ) ਅਕਾਸ਼ ਦੇ ਨਾਉਂ- ਆਸਮਾਨ, ਸਿਪਿਹਰ, ਦਿਵ, ਗਰਦੂੰ, ਸ਼ਬਦਾਂ ਨਾਲ ਚਰ ਸਬਦ ਜੋੜਨ ਤੋਂ ਤੀਰ ਦੇ ਨਾਉਂ, ਹੁੰਦੇ ਹਨ.
Source: Mahankosh