ਸਿਫਤੀ
sidhatee/siphatī

Definition

ਸੰਗ੍ਯਾ- ਉਸਤਤਿ. ਦੇਖੋ, ਸਿਫਤ. "ਸਿਫਤਿ ਸਰਮ ਕਾ ਕਪੜਾ ਮਾਂਗਉ." (ਪ੍ਰਭਾ ਮਃ ੧) ੨. ਜਿਸ ਦੀ ਸਿਫਤ ਕੀਤੀ ਜਾਵੇ. ਸ਼ਲਾਘਾਯੋਗ, ਕਰਤਾਰ. "ਵਾਹੁ ਵਾਹੁ ਸਿਫਤਿ ਸਲਾਹ ਹੈ." (ਵਾਰ ਗੂਜ ੧. ਮਃ ੩) "ਸਿਫਤੀ ਸਾਰ ਨ ਜਾਣਨੀ." (ਵਾਰ ਸੂਹੀ ਮਃ ੧) ੩. ਸਿਫਤ ਦ੍ਵਾਰਾ. ਸਿਫਤ ਤੋਂ. "ਸਿਫਤੀ ਗੰਢੁ ਪਵੈ ਦਰਬਾਰਿ." (ਵਾਰ ਮਾਝ ਮਃ ੧) ੪. ਸਿਫ਼ਤਾਂ ਨਾਲ. "ਸਿਫਤੀ ਭਰੇ ਤੇਰੇ ਭੰਡਾਰਾ." (ਸੋਦਰੁ) ੫. ਸਿਫਤਾਂ ਦਾ. "ਅੰਤ ਨ ਸਿਫਤੀ ਕਹਿਣ ਨ ਅੰਤੁ." (ਜਪੁ)
Source: Mahankosh