ਸਿਰੀਰਾਗ
sireeraaga/sirīrāga

Definition

ਸੰ. श्रीराग. ਸ਼੍ਰੀਰਾਗ. ਇਸ ਰਾਗ ਦਾ ਨਾਉਂ ਤਾਂ ਕੇਵਲ "ਸ਼੍ਰੀ" ਹੈ ਪਰ ਰਾਗ ਸ਼ਬਦ ਵਾਧੂ ਸਾਥ ਜੋੜਿਆ ਗਿਆ ਹੈ. ਇਹ ਪੂਰਬੀ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ ਆਰੋਹੀ ਵਿੱਚ ਪੰਜ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਇਰਸਭ ਵਾਦੀ ਅਤੇ ਪੰਚਮ ਸੰਵਾਦੀ ਸੁਰ ਹੈ. ਰਿਸਭ ਅਤੇ ਧੈਵਤ ਕੋਮਲ ਹਨ, ਮੱਧਮ ਤੀਵ੍ਰ ਹੈ. ਬਾਕੀ ਸੁਰ ਸ਼ੁੱਧ ਹਨ.#ਆਰੋਹੀ- ਸ ਰਾ ਮੀ ਪ ਨ ਸ.#ਅਵਰੋਹ- ਸ ਨ ਧਾ ਪ ਮੀ ਗ ਰਾ ਸ.#ਇਸ ਦੇ ਗਾਉਣ ਦਾ ਸਮਾਂ ਲੌਢਾ ਵੇਲਾ ਹੈ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਪਹਿਲਾ ਰਾਗ ਹੈ. ਰਾਗਾਂ ਦੀ ਬਾਣੀ ਇਸੇ ਤੋਂ ਆਰੰਭ ਹੁੰਦੀ ਹੈ. "ਰਾਗਾਂ ਵਿੱਚ ਸਿਰੀ ਰਾਗ ਹੈ." (ਵਾਰ ਸ੍ਰੀ ਮਃ ੩) "ਰਾਗਨ ਮੇ ਸਿਰੀ ਰਾਗ ਪਾਰਸ ਪਖਾਨ ਹੈ." (ਭਾਗੁ ਕ)
Source: Mahankosh