ਸਿਰੋਹੀ
sirohee/sirohī

Definition

ਰਾਜਪੂਤਾਨੇ ਵਿੱਚ ਚੌਹਾਨ ਜਾਤਿ ਦੀ ਸ਼ਾਖ "ਦੇਓਰਾ" ਰਾਜਪੂਤ ਵੰਸ਼ ਦੀ ਇੱਕ ਰਿਆਸਤ ਅਤੇ ਉਸਦੀ ਰਾਜਧਾਨੀ. ਸਿਰੋਹੀ ਨਗਰ ਸਨ ੧੪੨੫ ਦੇ ਕਰੀਬ ਰਾਉ ਸੈਨਮੱਲ ਨੇ ਵਸਾਇਆ ਹੈ. ਇਹ ਰਾਜਪੂਤਾਨਾ ਮਾਲਵਾ ਰੇਲਵੇਸਟੇਸ਼ਨ ਪਿੰਡ ਵਾਰਾ ਤੋਂ ਸੋਲਾਂ ਮੀਲ ਉੱਤਰ ਪੱਛਮ ਹੈ. ੨. ਸਿਰੋਹੀ ਨਗਰ ਵਿੱਚ ਬਣੀ ਹੋਈ ਤਲਵਾਰ ਦੀ ਇੱਕ ਜਾਤਿ, ਜੋ ਬਹੁਤ ਕਾਟ ਕਰਨ ਵਾਲੀ ਹੁੰਦੀ ਹੈ. ਦੋ ਫੌਲਾਦੀ ਅਥਵਾ ਸਕੇਲੇ ਦੇ ਪ੍ਰਤਿਆਂ ਦੇ ਵਿਚਕਾਰ ਕੱਚਾ ਲੋਹਾ ਦੇ ਕੇ ਸਿਰੋਹੀ ਘੜੀ ਜਾਂਦੀ ਹੈ, ਐਸਾ ਕਰਨ ਨਾਲ ਸਿਰੋਹੀ ਟੁਟਦੀ ਨਹੀਂ. "ਸਾਂਗ ਸਿਰੋਹੀ ਸੈਫ ਅਸਿ ਤੀਰ ਤੁਪਕ ਤਰਵਾਰ." (ਸਨਾਮਾ) ਦੇਖੋ, ਸਸਤ੍ਰ.
Source: Mahankosh