Definition
ਚੰਬਾ ਨਗਰ ਪਾਸ (ਜੋ ਪਹਾੜੀ ਰਾਜਧਾਨੀ ਹੈ) ਐਰਾਵਤੀ (ਰਾਵੀ) ਨਦੀ ਦੇ ਕਿਨਾਰੇ ਇੱਕ ਸਿਲਾ ਹੈ, ਜਿਸ ਉੱਪਰ ਬੈਠਕੇ ਸ਼੍ਰੀ ਚੰਦ ਜੀ ਨਦੀ ਪਾਰ ਹੋਏ ਦੱਸੇ ਜਾਂਦੇ ਹਨ. ਇਹ ਘਟਨਾ ੧੫. ਅੱਸੂ ਸੰਮਤ ੧੬੬੯ ਦੀ ਹੈ. ਆਖਦੇ ਹਨ ਕਿ ਬਾਬਾ ਸ਼੍ਰੀ ਚੰਦ ਜੀ ਇਸ ਪਿੱਛੋਂ ਫੇਰ ਕਿਸੇ ਨਹੀਂ ਵੇਖੇ.#ਯਾਤ੍ਰੀ ਇਸ ਸ਼ਿਲਾ ਦਾ ਦਰਸ਼ਨ ਕਰਨ ਲਈ ਜਾਂਦੇ ਹਨ. ਦੇਖੋ, ਸ੍ਰੀ ਚੰਦ.
Source: Mahankosh