ਸਿਲੀਮੁਖ
sileemukha/silīmukha

Definition

ਸੰ. ਸ਼ਿਲੀਮੁਖ. ਸੰਗ੍ਯਾ- ਭੌਰਾ. ਜਿਸ ਦੇ ਮੂੰਹ ਵਿੱਚ ਕੰਡਾ ਹੈ. "ਸਿਲੀਮੁਖ ਸਿੱਖ ਮਨ ਸੌਰਭ ਅਨੰਦ ਦੇਤ." (ਨਾਪ੍ਰ) ੨. ਤੀਰ, ਜਿਸ ਦਾ ਮੂੰਹ ਤਿੱਖੀ ਨੋਕ ਵਾਲਾ ਹੈ. "ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ, ਨਾਨ੍ਹਾ ਦ੍ਰਿਸਟਾਂਤ ਲੀਨ ਸਿਲੀਮੁਖ ਧਾਰਿਯਾ." (ਨਾਪ੍ਰ)
Source: Mahankosh