Definition
ਵਿ- ਅਮੋਘ ਬਾਣ. ਜੋ ਤੀਰ ਨਿਸ਼ਾਨੇ ਤੋਂ ਖ਼ਤਾ ਨਾ ਹੋਵੇ. ਪੁਰਾਣਕਥਾ ਹੈ ਕਿ ਸ਼ਿਵ ਦੇ ਪਿਨਾਕ ਧਨੁਖ ਤੋਂ ਚਲਾਇਆ ਤੀਰ ਕਦੇ ਨਿਸਫਲ ਨਹੀਂ ਹੁੰਦਾ. "ਪਾਰਬ੍ਰਹਮ ਪ੍ਰਭੁ ਭਏ ਦਇਆਲਾ ਸਿਵ ਕੈ ਬਾਣਿ ਸਿਰ ਕਾਟਿਓ." (ਟੋਡੀ ਮਃ ੫) ਇਸ ਥਾਂ ਸਿਵਬਾਣ ਤੋਂ ਭਾਵ ਗੁਰੁਉਪਦੇਸ਼ ਹੈ। ੨. ਪੁਰਾਣਾਂ ਵਿੱਚ ਸ਼ਿਵਬਾਣ ਨਾਉਂ ਵਿਸਨੁ ਦਾ ਹੈ, ਕਿਉਂਕਿ ਤ੍ਰਿਪੁਰਾਸੁਰ ਮਾਰਨ ਲਈ ਸ਼ਿਵ ਨੇ ਵਿਸਨੁ ਨੂੰ ਤੀਰ ਦੀ ਥਾਂ ਧਨੁਖ ਵਿੱਚ ਜੋੜਕੇ ਚਲਾਇਆ ਸੀ।
Source: Mahankosh