ਸਿੰਗਾਰੂ
singaaroo/singārū

Definition

ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ, ਜੋ ਛੀਵੇਂ ਸਤਿਗੁਰੂ ਜੀ ਦੀ ਸੇਵਾ ਵਿੱਚ ਰਹਿਕੇ ਧਰਮਜੰਗ ਕਰਦਾ ਰਿਹਾ. ਇਸ ਨੂੰ ਇਕ ਫਕੀਰ ਨੇ ਰਸਾਯਣ ਦਾ ਬਿਲ ਦਿੱਤਾ ਸੀ. ਸਤਿਗੁਰੂ ਨੇ ਉਹ ਅਮ੍ਰਿਤਸਰ ਜੀ ਵਿੱਚ ਸਿਟਵਾ ਦਿੱਤਾ ਅਰ ਸਿੰਗਾਰੂ ਨੂੰ ਸੱਚਾ ਰਸਾਯਣ ਦੱਸਕੇ ਪਰਮ ਪਦਵੀ ਦਾ ਅਧਿਕਾਰੀ ਬਣਾਇਆ। ੨. ਵਿ- ਸਿੰਗਾਰ ਕਰਨ ਵਾਲਾ.
Source: Mahankosh