Definition
ਸਿੰਘਪੁਰਾ ਨਿਵਾਸੀ ਸਿੰਘਾਂ ਦੀ, ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ. ਇਸ ਮਿਸਲ ਦਾ ਮੁਖੀਆ ਨਵਾਬ ਕਪੂਰ ਸਿੰਘ ਬਿਰਕ ਜੱਟ, ਚੌਧਰੀ ਦਲੀਪ ਸਿੰਘ ਦਾ ਪੁਤ੍ਰ, ਪਰਗਨਾ ਅਮ੍ਰਿਤਸਰ ਦੇ ਫੈਜੁੱਲਾਪੁਰ ਦੇ ਰਹਿਣ ਵਾਲਾ ਸੀ. ਇਹ ਨਗਰ ਫੈਜੁੱਲਾਖ਼ਾਨ ਨੇ ਆਬਾਦ ਕੀਤਾ ਸੀ. ਸਿੰਘਾਂ ਨੇ ਇਸ ਨੂੰ ਸੰਮਤ ੧੭੯੦ ਵਿੱਚ ਫਤੇ ਕਰਕੇ ਨਾਉਂ "ਸਿੰਘਪੁਰਾ" ਰੱਖਿਆ. ਇਸੇ ਕਾਰਣ ਇਸ ਮਿਸਲ ਦੀ ਸੰਗ੍ਯਾ ਸਿੰਘਪੁਰੀਏ ਪ੍ਰਸਿੱਧ ਹੋਈ. ਕਈ ਲੇਖਕਾਂ ਨੇ ਇਸ ਮਿਸਲ ਨੂੰ ਫੈਜੁੱਲਾਪੁਰੀਆਂ ਦੀ ਭੀ ਲਿਖਿਆ ਹੈ. ਅੰਬਾਲੇ ਜ਼ਿਲੇ ਦੇ ਸਰਦਾਰ- ਘਨੌਲੀ, ਬੰਗਾ, ਕੰਧੋਲਾ, ਮਨੌਲੀ ਆਦਿ ਇਸੇ ਮਿਸਲ ਵਿੱਚੋਂ ਹਨ.
Source: Mahankosh