ਸਿੰਘਾ
singhaa/singhā

Definition

ਇੱਕ ਬ੍ਰਾਹਮਣ ਜੋ ਸੋਢੀਆਂ ਦਾ ਪੁਰੋਹਿਤ ਸੀ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਇਹ ਭਾਰੀ ਯੋਧਾ ਹੋਇਆ. ਅਮ੍ਰਿਤਸਰ ਦੇ ਯੁੱਧ ਵਿੱਚ ਇਸ ਨੇ ਵਡੀ ਵੀਰਤਾ ਦਿਖਾਈ. ਇਸ ਦਾ ਬੇਟਾ ਜਾਤੀ ਮਲਕ ਅਤੇ ਪੋਤਾ ਦਯਾਰਾਮ ਹੋਇਆ ਹੈ. ਦੇਖੋ, ਦਯਾਰਾਮ.#੨. ਖੀਵੇ ਦਾ ਵਸਨੀਕ ਇੱਕ ਜੱਟ, ਜੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਉਪਦੇਸ਼ ਦਿੱਤਾ ਕਿ ਭੋਜਨ ਆਦਿ ਦਾ ਵਰਤਾਰਾ ਲੈਣ ਕਦੇ ਕਿਸੇ ਦੇ ਘਰ ਨ ਜਾਓ, ਜੋ ਆਪ ਪਰੇਮ ਨਾਲ ਦੇ ਜਾਵੇ ਉਹ ਲੈ ਲਓ.
Source: Mahankosh