Definition
ਸੰਗ੍ਯਾ- ਸਿੰਹਾਵਲੋਕਨ ਨ੍ਯਾਯ ਹੈ, ਕਿ ਜਿਸ ਤਰਾਂ ਸ਼ਿਕਾਰ ਨੂੰ ਜਾਂਦਾ ਸਿੰਘ ਅਥਵਾ ਸ਼ਿਕਾਰ ਨੂੰ ਮਾਰਕੇ ਬਾਰ ਬਾਰ ਪਿੱਛੇ ਹਟਕੇ ਦੇਖਦਾ ਹੈ, ਇਸੇ ਤਰਾਂ ਆਪਣੇ ਬਿਆਨ ਕੀਤੇ ਮਜ਼ਮੂਨ ਨੂੰ ਫਿਰ ਹਟਕੇ ਦੇਖਣਾ ਅਰ ਵਿਚਾਰਨਾ। ੨. ਕਾਵ੍ਯ ਵਿੱਚ ਇੱਕ ਯਮਕ ਦੀ ਰੀਤਿ ਹੈ ਕਿ ਪਦ ਦੇ ਅੰਤ ਆਇਆ ਸ਼ਬਦ, ਦੂਜੇ ਪਦ ਦੇ ਮੁੱਢ ਭਿੰਨ ਅਰਥ ਵਿੱਚ ਆਉਂਦਾ ਹੈ, ਯਥਾ-#ਮਾਰ ਮਨਿੰਦ ਬਿਕਾਰਨ ਬ੍ਰਿੰਦ.#ਬਲੰਦ ਖਗਿੰਦ ਬਲੀ ਸਮ ਮਾਰ,#ਮਾਰ ਹੰਕਾਰਹਿ ਕ੍ਰੋਧਹਿ ਲੋਭਹਿ#ਮੋਹ ਸਮੂਲਹਿ ਦੇਤ ਉਪਾਰ,#ਪਾਰ ਕਰੇ ਨਿਜਸੇਵਕ ਗਨ#ਦੇ ਧਨ ਕੋ ਸਤਿਨਾਮ ਉਦਾਰ,#ਦਾਰਨ ਦੂਤ ਤਜੈਂ ਸੁਨ ਨਾਮ#ਨਮੋ ਗੁਰੁ ਨਾਨਕ ਕਾਲੁਕੁਮਾਰ (ਨਾਪ੍ਰ)#ਕਰਨੀ ਸੁਖ, ਦੁਖ ਦਾਰਿਦ ਹਰਨੀ,#ਹਰਨੀਸੁਤ ਸਮ ਆਂਖਨ ਬਰਨੀ।#ਬਰਨੀ ਬਕ੍ਰ ਮਹਾਂ ਛਬਿ ਧਰਨੀ,#ਧਰਨੀ ਬੁਧਿ ਕੀ ਬੈ ਤਨ ਤਰਨੀ।#ਤਰਨੀ ਬਿਘਨਸਿੰਧੁ ਜਿਹ ਸਰਨੀ,#ਸਰਨੀਰਜ ਦੁਤਿ ਦ੍ਰਿਗ ਆਦਰਨੀ।#ਦਰਨੀ ਦੋਖਨ ਦਾਸ ਉਧਰਨੀ,#ਧਰਨੀ ਕਰੁਨਾ ਗੁਨਿਯਨ ਬਰਨੀ।#ਬਰਨੀ ਕੁੰਦ ਇੰਦ੍ਰੁ ਆਭਰਨੀ,#ਭਰਨੀ ਨਾਗ ਬਿਘਨ ਗਨ ਅਰਨੀ।#ਅਰਨੀ ਕਰੇ ਅਨੰਦ ਉਸਰਨੀ,#ਸਰਨੀ ਪਰੇ ਕਲੇਸ ਨਿਵਰਨੀ। (ਗੁਪ੍ਰਸੂ)
Source: Mahankosh