ਸਿੰਘਾਸਨ
singhaasana/singhāsana

Definition

ਸੰ. सिंहासन ਸੰਗ੍ਯਾ- ਰਾਜਾ ਦਾ ਆਸਨ, ਜੋ ਹੋਰ ਆਸਾਨਾ ਤੋਂ ਸਿੰਹ (ਉੱਤਮ) ਹੈ. ਸ਼ਾਹੀ ਤਖ਼ਤ। ੨. ਸਤਿਗੁਰੂ ਦੀ ਗੱਦੀ। ੩. ਕਿਤਨਿਆਂ ਦਾ ਖਿਆਲ ਹੈ ਕਿ ਆਸਨ ਦੇ ਦੋਂਹੀ ਪਾਸੀਂ ਸ਼ੇਰ ਦੀਆਂ ਮੂਰਤਾਂ ਹੋਣ ਕਰਕੇ ਨਾਉਂ ਸਿੰਘਾਸਨ ਹੈ. ਨੀਤਿਸ਼ਾਸਤ੍ਰ ਵਿੱਚ ਰਾਜਾ ਦਾ ਸਿੰਘਾਸਨ ਅੱਠ ਸ਼ਕਲਾਂ ਦਾ ਲਿਖਿਆ ਹੈ:-#"ਪ ਸਃ ਸ਼ੰਖੋ ਗਜੋ ਹੰਸਃ ਸਿੰਹੋ ਭ੍ਰਿੰਗੋ ਮ੍ਰਿਗੋ ਹਯਃ। ਅਸੌ੍ਟ ਸਿਹਾਸਨਾ ਨੀਤਿ. ਨੀਤਿਸ਼ਾਸਤ੍ਰ. ਵਿਦੋ ਵਿਦੁਃ ॥ ੪. ਸਿੰਘ ਜੇਹੀ ਨਿਸ਼ਸ੍ਤ. ਸ਼ੇਰ ਜੇਹੀ ਬੈਠਕ.
Source: Mahankosh