Definition
ਸੰ. शृङ्गिन. ਸ਼੍ਰਿੰਗੀ. ਵਿ- ਸਿੰਗਾਂ ਵਾਲਾ (ਵਾਲੀ). "ਲੱਛ ਲੱਛ ਸੁਵਰਣਸਿੰਙੀ." (ਪਾਰਸਾਵ) ਸੋਨੇ ਦੇ ਸਿੰਗਾਂ ਵਾਲੀਆਂ ਗਾਈਆਂ। ੨. ਸੰਗ੍ਯਾ- ਯੋਗੀਆਂ ਦੀ ਤੁਰ੍ਹੀ, ਜੋ ਸਿੰਗ ਦੀ ਹੁੰਦੀ ਹੈ. ਸਿੰਗ ਦਾ ਵਾਜਾ. "ਸਿੰਙੀ ਸਾਚ ਅਕਪਟ ਕੰਠਲਾ." (ਹਜਾਰੇ ੧੦)#੩. ਅਹੇੜੀਆਂ ਦੀ ਇੱਕ ਜਾਤਿ, ਜੋ ਕਿਸੇ ਸਮੇਂ ਰਾਜਪੂਤਾਨੇ ਵਿੱਚ ਵਡੀ ਜਰਾਯਮਪੇਸ਼ਾ ਸੀ. ਇਹ ਮ੍ਰਿਗਾਂ ਦੇ ਸਿੰਙਾਂ ਨਾਲ ਆਪਣਾ ਘਰ ਛੱਤ ਲੈਂਦੇ ਸਨ, ਜਿਸ ਤੋਂ ਇਹ ਨਾਉਂ ਪੈ ਗਿਆ.
Source: Mahankosh