Definition
ਸੰਗ੍ਯਾ- ਦਕ੍ਸ਼੍ ਦੀ ਇੱਕ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ ਜੋ ਰਾਹੁ ਦੀ ਮਾਤਾ ਸੀ. ਕਈਆਂ ਦੇ ਲੇਖ ਅਨੁਸਾਰ ਇਹ ਵਿਪ੍ਰਚਿੱਤੀ ਦੀ ਇਸਤ੍ਰੀ ਸੀ. ਇਸ ਵਿੱਚ ਇਹ ਸ਼ਕਤੀ ਲਿਖੀ ਹੈ ਕਿ ਆਕਾਸ਼ਚਾਰੀ ਜੀਵਾਂ ਦੀ ਛਾਯਾ ਨੂੰ ਫੜਕੇ ਆਪਣੀ ਵੱਲ ਖਿੱਚ ਲੈਂਦੀ ਸੀ. ਇਸ ਕਰਕੇ ਇਸ ਦਾ ਨਾਉਂ "ਛਾਯਾਗ੍ਰਾਹਿਣੀ" ਭੀ ਸੀ. ਹਨੂਮਾਨ ਜਦ ਸਮੁੰਦਰ ਟੱਪਕੇ ਲੰਕਾ ਨੂੰ ਜਾ ਰਹਿਆ ਸੀ ਤਦ ਇਸ ਨੇ ਉਸ ਨੂੰ ਖਿੱਚਕੇ ਨਿਗਲ ਲਿਆ ਹਨੂਮਾਨ ਇਸ ਦਾ ਪੇਟ ਪਾੜਕੇ ਬਾਹਰ ਆਇਆ ਅਤੇ ਸਿੰਹਿਕਾ ਦੀ ਸਮਾਪਤੀ ਹੋਈ ੨. ਦੇਖੋ, ਸੋਭਨ ੪.
Source: Mahankosh