Definition
ਫ਼ਾ. [سِکّہ] ਸੰਗ੍ਯਾ- ਰਾਜਮੁਦ੍ਰਾ. ਚਾਂਦੀ ਸੁਇਨੇ ਆਦਿ ਉੱਪਰ ਸਿੱਕਹ ਲਾਉਣਾ ਸ੍ਵਤੰਤ੍ਰ ਰਾਜ ਦਾ ਚਿੰਨ੍ਹ ਹੈ. ਸਿੱਖ ਮਹਾਰਾਜਿਆਂ ਨੇ ਭੀ ਆਪਣੇ ਆਪਣੇ ਸਿੱਕੇ ਸਮੇਂ ਸਮੇਂ ਸਿਰ ਚਲਾਏ ਹਨ, ਜਿਨ੍ਹਾਂ ਦਾ ਨਿਰਣਾ ਇਉਂ ਹੈ-#(ੳ) ਖ਼ਾਲਸਾਪੰਥ ਨੇ ਅੰਮ੍ਰਿਤਸਰ ਸਨ ੧੭੬੫ ਵਿੱਚ ਇੱਕ ਸਿੱਕਾ ਚਲਾਇਆ, ਜਿਸ ਦਾ ਨਾਉਂ ਨਾਨਕ ਸ਼ਾਹੀ ਸੀ. ਮਹਾਰਾਜਾ ਰਣਜੀਤ ਸਿੰਘ ਨੇ ਭੀ ਆਪਣੇ ਰਾਜ ਵਿੱਚ ਇਹੀ ਸਿੱਕਾ ਜਾਰੀ ਰੱਖਿਆ ਅਤੇ ਅੰਮ੍ਰਿਤਸਰ ਦੀ ਟਕਸਾਲ ਨੂੰ ਭਾਰੀ ਰੌਣਕ ਦਿੱਤੀ. ਇਸ ਸਿੱਕੇ ਦੀ ਇਬਾਰਤ ਹੈ-#ਦੇਗ਼ ਤੇਗ਼ੋ ਫ਼ਤਹ਼ ਨੁਸਰਤ ਬੇਦਰੰਗ,#ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.#(ਅ) ਪਟਿਆਲੇ ਦਾ ਸਿੱਕਾ- ਪਟਿਆਲੇ ਦਾ ਰੁਪਯਾ ਅਤੇ ਮੁਹਰ "ਰਾਜੇਸ਼ਾਹੀ" ਨਾਉਂ ਤੋਂ ਪ੍ਰਸਿੱਧ ਹੈ. ਰਾਜੇਸ਼ਾਹੀ ਰੁਪਯਾ ਸ਼ੁੱਧ ਚਾਂਦੀ ਦਾ ੧੧, ੧/੪ ਮਾਸ਼ੇ ਭਰ ਹੈ. ਮੁਹਰ ਪੌਣੇ ਗਿਆਰਾਂ ਮਾਸ਼ੇ ਦੀ ਹੈ. ਦੋਹਾਂ ਉੱਪਰ ਇਬਾਰਤ ਇਹ ਹੈ-#ਹ਼ੁਕਮ ਸ਼ੁਦ ਅਜ਼ ਕ਼ਾਦਰੇ ਬੇ ਚੂੰ ਬ ਅਹ਼ਮਦ ਬਾਦਸ਼ਾਹ,#ਸਿੱਕਹ ਜ਼ਨ ਬਰ ਸੀਮੋ ਜ਼ਰ ਅਜ਼ ਔਜੇ ਮਾਹੀ ਤਾ ਬਮਾਹ.#(ੲ) ਜੀਂਦ ਦਾ ਸਿੱਕਾ- ਜੀਂਦ ਦਾ ਰੁਪਯਾ "ਜੀਂਦੀਆ" ਕਰਕੇ ਪ੍ਰਸਿੱਧ ਹੈ. ਤੋਲ ਸਵਾ ਗਿਆਰਾਂ ਮਾਸ਼ੇ ਹੈ. ਜੋ ਪਟਿਆਲੇ ਦੇ ਰਾਜੇਸ਼ਾਹੀ ਰੁਪਯੇ ਉੱਪਰ ਇਬਾਰਤ ਹੈ. ਉਹੀ ਜੀਂਦੀਏ ਤੇ ਹੈ.#(ਸ) ਨਾਭੇ ਦਾ ਸਿੱਕਾ- ਨਾਭੇ ਦਾ ਰੁਪਯਾ ਅਤੇ ਮੁਹਰ "ਨਾਭੇਸ਼ਾਹੀ" ਨਾਉਂ ਤੋਂ ਪ੍ਰਸਿੱਧ ਹੈ. ਨਾਭੇ ਦਾ ਰੁਪਯਾ ਸਵਾ ਗਿਆਰਾਂ ਮਾਸੇ ਅਤੇ ਮੋਹਰ ਪੌਣੇ ਦਸ ਮਾਸ਼ੇ ਹੈ. ਧਾਤੁ ਦੋਹਾਂ ਦੀ ਬਹੁਤ ਸ਼ੁੱਧ ਹੈ. ਦੋਹਾਂ ਉਤੇ ਇਬਾਰਤ ਹੈ-#ਦੇਗ਼ ਤੇਗ਼ੋ ਫ਼ਤਹ਼ ਨੁਸਰਤ ਬੇਦਰੰਗ,#ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.#(ਹ) ਕਪੂਰਥਲੇ ਦਾ ਸਿੱਕਾ- ਹੁਣ ਇਹ ਸਿੱਕਾ ਦੇਖਣ ਵਿੱਚ ਨਹੀਂ ਆਉਂਦਾ, ਪਰ ਪੁਰਾਣੇ ਸਮੇਂ ਸਰਦਾਰ ਜੱਸਾ ਸਿੰਘ ਬਹਾਦੁਰ ਨੇ ਜੋ ਚਲਾਇਆ ਸੀ ਉਸ ਉਤੇ ਇਹ ਇਬਾਰਤ ਸੀ-#ਸਿੱਕਹ ਜ਼ਦ ਦਰ ਜਹਾਂ ਬਫ਼ਜਲੇ ਅਕਾਲ,#ਮੁਲਕ ਅਹ਼ਮਦ ਗਰਿਫ਼੍ਤ ਜੱਸਾ ਕਲਾਲ.¹#੨. ਇੱਕ ਧਾਤੁ. ਸੰ. ਸੀਸਕ. Lead. ਗੋਲਾ ਗੋਲੀ ਛਰਰਾ ਆਦਿ ਬਣਾਉਣ ਲਈ ਸਿੱਕਾ ਬਹੁਤ ਵਰਤਿਆ ਜਾਂਦਾ ਹੈ.
Source: Mahankosh
Shahmukhi : سِکّہ
Meaning in English
lead; coin, currency, coinage; graphite rod in a lead pencil, black lead; authority, sway
Source: Punjabi Dictionary
SIKKÁ
Meaning in English2
s. m, Corruption of the Arabic word Sikkah. A stamp, an impression on a coin; lead; sterling, current coin; a caste of Khattrís:—sikká baiṭhṉá, v. a. (lit. to establish one's currency.) No king was looked on as enthroned until he struck his own coin; hence to establish one's authority.
Source:THE PANJABI DICTIONARY-Bhai Maya Singh