ਸੀਤਲਾ
seetalaa/sītalā

Definition

ਵਿ- ਸ਼ੀਤਲ ਰੂਪ. ਕ੍ਸ਼ੋਭ ਰਹਿਤ. "ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ." (ਕਾਨ ਮਃ ੫) ੨. ਸੰ. शीतला ਸੰਗ੍ਯਾ- ਹਿੰਦੂਮਤ ਵਿੱਚ ਚੇਚਕ ਦੀ ਦੇਵੀ ਮੰਨੀ ਹੈ, ਜਿਸ ਦਾ ਰੂਪ ਹੈ- ਸੁਨਹਿਰੀ ਰੰਗ, ਖੋਤੇ ਤੇ ਸਵਾਰ, ਹੱਥ ਵਿੱਚ ਝਾੜੂ, ਮੱਥੇ ਉੱਪਰ ਛੱਜ ਅਤੇ ਲਾਲ ਰੰਗ ਦੇ ਵਸਤ੍ਰ.#ਜਦ ਚੇਚਕ ਬਾਲਕਾਂ ਨੂੰ ਨਿਕਲਦੀ ਹੈ ਤਾਂ ਉਸ ਦੇ ਬੁਰੇ ਅਸਰ ਤੋਂ ਬਚਣ ਲਈ ਸੀਤਲਾ ਪੂਜੀ ਜਾਂਦੀ ਹੈ. ਖੋਤੇ ਨੂੰ ਦਾਣਾ ਚਾਰਦੇ ਹਨ ਅਰ ਰੋਗੀ ਨੂੰ ਮਾਤਾਰਾਣੀ ਦਾ ਖੋਤਾ ਆਖਦੇ ਹਨ. ਸੀਤਲਾ ਦਾ ਨਾਉਂ "ਮਸਾਣੀ" ਦੇਵੀ ਭੀ ਹੈ. ਇਸ ਦੇ ਪੂਜਨ ਦਾ ਖਾਸ ਦਿਨ ਚੇਤ ਬਦੀ ੮. (ਸ਼ੀਤਲਾਸ੍ਟਮੀ) ਹੈ। ੩. ਮਸੂਰਿਕ ਫ਼ਾ. [جُدری] ਜੁਦਰੀ. ਅੰ. Small- pox. ਚੇਚਕ. ਇਸ ਦਾ ਕਾਰਨ ਇੱਕ ਪ੍ਰਕਾਰ ਦੇ ਅਣੁਕੀਟ (Germs) ਹਨ, ਜੋ ਸਰੀਰ ਅੰਦਰ ਫੈਲਕੇ ਤੇਜ ਤਾਪ ਕਰਦੇ ਹਨ ਅਰ ਚੇਚਕ ਦੇ ਦਾਣੇ ਉਭਾਰਦੇ ਹਨ. ਤਾਪ ਹੋਣ ਤੋਂ ਤੀਜੇ ਚੌਥੇ ਦਿਨ ਦਾਣੇ ਨਿਕਲਨ ਲਗ ਜਾਂਦੇ ਹਨ, ਫੇਰ ਇਨ੍ਹਾਂ ਵਿੱਚ ਰਤੂਬਤ ਭਰਕੇ ਪੀਪ ਬਣ ਜਾਂਦੀ ਹੈ. ਦਸਵੇਂ ਗਿਆਰਵੇਂ ਦਿਨ ਦਾਣੇ ਮੁਰਝਾਕੇ ਵੀਹਵੇਂ ਦਿਨ ਖਰੀਂਢ ਉਤਰ ਜਾਂਦੇ ਹਨ.#ਇਹ ਬੀਮਾਰੀ ਛੂਤ ਦੀ ਹੈ. ਇਸ ਦਾ ਸਭ ਤੋਂ ਉੱਤਮ ਇਲਾਜ ਟੀਕਾ (ਲੋਦਾ) Vaccination ਹੈ. ਚੇਚਕ ਬੱਚਿਆਂ ਨੂੰ ਅਤੇ ਗਰਮ ਦੇਸ਼ ਵਿੱਚ ਜਾਦਾ ਹੁੰਦੀ ਹੈ. ਅਕਸਰ ਇਹ ਬੀਮਾਰੀ ਉਮਰ ਵਿੱਚ ਇੱਕ ਵਾਰ ਹੀ ਹੋਇਆ ਕਰਦੀ ਹੈ, ਪਰ ਕਦੇ ਕਦੇ ਦੂਜੀ ਵਾਰ ਭੀ ਹੋ ਜਾਂਦੀ ਹੈ, ਜੋ ਪਹਿਲੀ ਨਾਲੋਂ ਬਹੁਤ ਘੱਟ ਹੁੰਦੀ ਹੈ.#ਚੇਚਕ ਵਿੱਚ ਬੇਚੈਨੀ, ਜਲਨ, ਦਾਝ, ਸਿਰਪੀੜ ਆਦਿ ਅਨੇਕ ਕਲੇਸ਼ ਹੁੰਦੇ ਹਨ. ਇਸ ਦੇ ਰੋਗੀ ਨੂੰ ਪਿੱਤਪਾਪੜੇ ਦੇ ਅਰਕ ਵਿੱਚ ਸ਼ੀਰਖ਼ਿਸ਼ਤ ਮਲਕੇ ਦੇਣੀ ਉੱਤਮ ਹੈ. ਭੋਜਪਤ੍ਰ ਅਤੇ ਝਾਊ ਦੇ ਪੱਤਿਆਂ ਦੀ ਧੂਣੀ ਸੁਖਦਾਈ ਹੈ. ਫੁਨਸੀਆਂ ਦੀ ਜਲਨ ਮਿਟਾਉਣ ਲਈ ਮੁਸ਼ਕਕਪੂਰ ਦੀ ਮਰਹਮ ਮਲਨੀ ਹੱਛੀ ਹੈ.#ਉਨਾਬ ਪੰਜ ਦਾਣੇ, ਨੀਲੋਫਰ ਦੇ ਫੁੱਲ, ਪਿੱਤਪਾਪੜਾ, ਸੁੱਕੀ ਮਕੋ ਪੰਜ ਪੰਜ ਮਾਸ਼ੇ, ਬੀਹਦਾਣਾ ਪੰਜ ਮਾਸ਼ੇ, ਸਭ ਨੂੰ ਅੱਧ ਸੇਰ ਪਾਣੀ ਵਿੱਚ ਭਿਉਂਕੇ ਅਤੇ ਮਲਕੇ, ਦੋ ਤੋਲੇ ਨੀਲੋਫਰ ਦਾ ਸ਼ਰਬਤ ਮਿਲਾਕੇ ਪਿਆਉਣਾ ਤਾਪ ਅਤੇ ਦਾਝ ਨੂੰ ਸ਼ਾਂਤ ਕਰਦਾ ਹੈ.#ਖਾਣ ਲਈ ਖਿਚੜੀ ਮੂੰਗੀ ਦੀ ਦਾਲ ਆਦਿ ਜਿਨ੍ਹਾਂ ਵਿੱਚ ਨਾਮਮਾਤ੍ਰ ਲੂਣ ਹੋਵੇ, ਦੁੱਧ ਚਾਉਲ ਦੇਣੇ ਚਾਹੀਏ. ਮਿੱਠਾ ਭੀ ਬਹੁਤ ਹੀ ਕਮ ਵਰਤਣਾ ਲੋੜੀਏ.#ਰੋਗੀ ਦਾ ਕਮਰਾ, ਵਸਤ੍ਰ ਜਿਤਨੇ ਨਿਰਮਲ ਰੱਖੇ ਜਾਣ ਉਤਨੇ ਹੀ ਹੱਛੇ ਹਨ. "ਸੀਤਲਾ ਤੇ ਰਾਖਿਆ ਬਿਹਾਰੀ." (ਗਉ ਮਃ ੫) "ਸੀਤਲਾ ਠਾਕਿਰਹਾਈ। ਬਿਘਨ ਗਏ ਹਰਿਨਾਈ।।" (ਸੋਰ ਮਃ ੫) ੪. ਬਾਲੂ ਰੇਤ। ੫. ਲਾਲ ਰੰਗ ਦੀ ਗਊ.
Source: Mahankosh

Shahmukhi : سیتلا

Parts Of Speech : noun, feminine

Meaning in English

small pox, variola
Source: Punjabi Dictionary

SÍTLÁ

Meaning in English2

s. f, The small-pox, the goddess of small-pox.
Source:THE PANJABI DICTIONARY-Bhai Maya Singh