Definition
ਵਿ- ਸ੍ਯੂਤ. ਸ਼ੀੱਤਾ. ਸਿਉਣਾ ਦਾ ਭੂਤ ਕਾਲ ਰੂਪ. "ਸੀਤਾ ਹੈ ਚੋਲਾ." (ਸੂਹੀ ਮਃ ੧) ੨. ਸੰ. सीता. ਸੰਗ੍ਯਾ- ਲਕ੍ਸ਼੍ਮੀ। ੩. ਪਾਰਬਤੀ। ੪. ਸ਼ਰਾਬ ੫. ਗੰਗਾ ਦੀ ਧਾਰ। ੬. ਹਲ ਦੇ ਚਊ ਦਾ ਫਲ। ੭. ਹਲ ਦੀ ਲਕੀਰ. ਓਰਾ। ੮. ਸੀਰਧ੍ਵਜ ਜਨਕ ਦੀ ਪੁਤ੍ਰੀ ਅਤੇ ਸ਼੍ਰੀ ਰਾਮਚੰਦ੍ਰ ਜੀ ਦੀ ਪਤਨੀ ਜੋ ਕੁਸ਼ ਅਤੇ ਲਵ ਦੀ ਮਾਤਾ ਸੀ. ਇਹ ਪਰਮ ਪਤਿਵ੍ਰਤਾ ਮੰਨੀ ਗਈ ਹੈ. "ਸੀਤਾ ਲੈ ਗਿਆ ਦਹਸਿਰੋ." (ਸਵਾ ਮਃ ੧)#ਵਾਲਮੀਕ ਕਾਂਡ ੧. ਅਃ ੬੬ ਵਿੱਚ ਲੇਖ ਹੈ ਕਿ ਰਾਜਾ ਸੀਰਧ੍ਵਜ ਜੱਗ ਲਈ ਜ਼ਮੀਨ ਸਾਫ ਕਰਨ ਵਾਸਤੇ ਹਲ ਜੋਤ ਰਿਹਾ ਸੀ, ਤਦ ਇੱਕ ਕੰਨ੍ਯਾ ਜ਼ਮੀਨ ਵਿੱਚੋਂ ਪ੍ਰਗਟੀ. ਹਲ ਦੀ ਸੀਤਾ (ਲੀਕ) ਵਿੱਚੋਂ ਉਪਜਣੇ ਕਾਰਣ ਨਾਉਂ "ਸੀਤਾ" ਹੋਇਆ. ਜਨਕ ਦੀ ਇਸਤ੍ਰੀ ਸੁਨਯਨਾ ਅਰ ਜਨਕ ਨੇ ਇਹ ਪੁਤ੍ਰੀ ਕਰਕੇ ਪਾਲੀ, ਇਸ ਕਾਰਣ ਜਨਕਜਾ ਕਹਾਈ. ਜ਼ਮੀਨ ਵਿਚੋਂ ਪੈਦਾ ਹੋਣ ਕਰਕੇ ਭੂਮਿਜਾ ਤਥਾ ਅਯੋਨਿਜਾ ਭੀ ਇਸ ਦੇ ਨਾਉਂ ਪ੍ਰਸਿੱਧ ਹੋਏ.¹#ਵਾਲਮੀਕ ਕਾਂਡ ੭. ਅਃ ੧੭. ਵਿੱਚ ਕਥਾ ਹੈ ਕਿ ਕੁਸ਼ਧ੍ਵਜ ਨਾਮੇ ਇੱਕ ਮਹਾਤਮਾ ਦੀ ਪੁਤ੍ਰੀ ਵੇਦਵਤੀ ਵਿਸਨੁ ਨੂੰ ਪਤਿ ਧਾਰਣ ਲਈ ਤਪ ਕਰ ਰਹੀ ਸੀ. ਉਸ ਦਾ ਸੁੰਦਰ ਰੂਪ ਦੇਖਕੇ ਦੈਤਾਂ ਦੇ ਰਾਜਾ ਸ਼ੁੰਭ ਨੇ ਕੁਸ਼ਧ੍ਵਜ ਨੂੰ ਮਾਰਕੇ ਕੰਨ੍ਯਾ ਲੈਣੀ ਚਾਹੀ, ਪਰ ਉਸ ਦੇ ਹੱਥ ਨਾ ਆਈ. ਫਿਰ ਰਾਵਣ ਨੇ ਇਕ ਵਾਰ ਵੇਦਵਤੀ ਨੂੰ ਆਪਣੀ ਵਹੁਟੀ ਬਣਾਉਣ ਲਈ ਇੱਛਾ ਪ੍ਰਗਟ ਕੀਤੀ. ਜਦ ਉਸ ਨੇ ਨਾ ਮੰਨਿਆ ਤਦ ਰਾਵਣ ਨੇ ਕੇਸਾਂ ਤੋਂ ਫੜਕੇ ਖਿੱਚ ਲਈ. ਵੇਦਵਤੀ ਕੇਸ ਛੁਡਾਕੇ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਰਾਵਣ ਦੇ ਮਾਰਣ ਲਈ ਸੀਤਾ ਹੋ ਕੇ ਪ੍ਰਗਟੀ ਅਰ ਵਿਸਨੁਰੂਪ ਰਾਮ ਨੂੰ ਪਤੀ ਧਾਰਿਆ.#ਸੀਰਧ੍ਵਜ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਸ਼ਿਵ ਦੇ ਧਨੁਖ ਤੇ ਚਿੱਲਾ ਚੜ੍ਹਾਵੇਗਾ, ਉਹ ਜਾਨਕੀ ਨੂੰ ਵਰੇਗਾ, ਸੋ ਰਾਮ ਨੇ ਧਨੁਖ ਪੁਰ ਚਿੱਲਾ ਹੀ ਨਹੀਂ ਚੜ੍ਹਾਇਆ, ਬਲਕਿ ਖਿੱਚਕੇ ਦੋ ਟੁਕੜੇ ਕਰ ਦਿੱਤੇ, ਇਸ ਵਾਸਤੇ ਸੀਤਾ ਨੂੰ ਵਰਿਆ.#ਵਾਲਮੀਕ ਕਾਂਡ ੧, ਅਃ ੬੭ ਵਿੱਚ ਇਸ ਧਨੁਖ ਬਾਬਤ ਲਿਖਿਆ ਹੈ ਕਿ ਦਕ੍ਸ਼੍ ਦਾ ਜੱਗ ਨਾਸ਼ ਕਰਕੇ ਸ਼ਿਵ ਦੇ ਦੇਵਰਾਤ ਨਾਮਕ ਜਨਕ ਪਾਸ ਇਹ ਇਮਾਨਤ ਰੱਖਿਆ ਸੀ ਅਰ ਧਨੁਖ ਇਤਨਾ ਭਾਰੀ ਸੀ ਕਿ ਉਸ ਨੂੰ ਉਠਾਕੇ ਸ੍ਰੀ ਰਾਮ ਪਾਸ ਲਿਆਉਣ ਲਈ ੫੦੦੦ ਆਦਮੀ ਲੱਗੇ ਸਨ.#ਸੀਤਾ ਰਾਮਚੰਦ੍ਰ ਜੀ ਦੇ ਬਨਵਾਸ ਸਮੇਂ ਸਾਥ ਰਹੀ ਅਰ ਪਤੀ ਦੀ ਸੇਵਾ ਦੇ ਮੁਕਾਬਲੇ ਘਰ ਦੇ ਸੁਖ ਤਿਆਗ ਦਿੱਤੇ. ਜਦ ਰਾਮ ਦੇ ਇਸ਼ਾਰੇ ਨਾਲ ਲਮਛਣ ਨੇ ਦੰਡਕ ਬਨ ਵਿੱਚ ਰਾਵਣ ਦੀ ਭੈਣ ਸੂਪਨਖਾ (ਸੂਰਪਣਖਾ) ਦਾ ਨੱਕ ਵੱਢ ਦਿੱਤਾ, ਤਦ ਰਾਵਣ ਨੇ ਭੈਣ ਦਾ ਬਦਲਾ ਲੈਣ ਲਈ ਸੀਤਾ ਚੁਰਾ ਲਈ. ਸੁਗ੍ਰੀਵ ਦੀ ਸਹਾਇਤਾ ਨਾਲ ਰਾਮ ਨੇ ਹਨੂਮਾਨ ਦੀ ਰਾਹੀਂ ਲੰਕਾ ਵਿੱਚ ਸੀਤਾ ਦਾ ਹੋਣਾ ਮਲੂਮ ਕਰਕੇ ਰਾਵਣ ਨਾਲ ਯੁੱਧ ਕਰਕੇ ਸੀਤਾ ਪ੍ਰਾਪਤ ਕੀਤੀ. ਜਦ ਸੀਤਾ ਅਸ਼ੋਕਵਾਟਿਕਾ ਤੋਂ ਰਾਮ ਦੇ ਸਾਮ੍ਹਣੇ ਲਿਆਂਦੀ ਗਈ, ਤਦ ਰਾਮ ਨੇ ਆਖਿਆ ਕਿ ਹੇ ਸੀਤਾ! ਤੇਰੇ ਆਚਰਣ ਵਿੱਚ ਮੈਨੂੰ ਸੰਸਾ ਹੈ, ਇਸ ਲਈ ਜਿਧਰ ਜੀ ਚਾਹੇ ਚਲੀ ਜਾ, ਤੂੰ ਹੁਣ ਮੇਰੇ ਕੰਮ ਦੀ ਨਹੀਂ, ਇਸ ਪੁਰ ਸੀਤਾ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਸਤ ਦੇ ਬਲ ਭਸਮ ਨਾ ਹੋਈ. ਸਾਰੇ ਦੇਵਤਿਆਂ ਨੇ ਸੀਤਾ ਦੇ ਸਤ ਦੀ ਗਵਾਹੀ ਦਿੱਤੀ ਤਦ ਰਾਮ ਨੇ ਅੰਗੀਕਾਰ ਕੀਤੀ. ਦੇਖੋ, ਵਾਲਮੀਕ ਕਾਡ ੬, ਅਃ ੧੭- ੧੮- ੧੯.#ਅਯੋਧ੍ਯਾ ਵਿੱਚ ਰਾਮਚੰਦ੍ਰ ਜੀ ਦੇ ਰਾਜ ਪ੍ਰਾਪਤ ਹੋਣ ਪੁਰ ਸੀਤਾ ਸੁਖ ਸਾਥ ਰਹੀ ਅਰ ਗਰਭਵਤੀ ਹੋਈ. ਇੱਕ ਦਿਨ "ਭਦ੍ਰ" ਨਾਮਕ ਮਖੌਲੀਏ ਨੇ ਰਾਮਚੰਦ੍ਰ ਜੀ ਨੂੰ ਆਖਿਆ ਕਿ ਲੋਕਾਂ ਵਿੱਚ ਆਪ ਦੀ ਬਦਨਾਮੀ ਹੈ ਕਿ ਰਾਵਣ ਦੇ ਘਰ ਰਹੀ ਸੀਤਾ ਨੂੰ ਆਪ ਨੇ ਘਰ ਵਸਾਇਆ ਹੈ. ਇਸ ਪੁਰ ਰਾਮ ਨੇ ਲਛਮਣ ਨੂੰ ਹੁਕਮ ਦਿੱਤਾ ਕਿ ਸੀਤਾ ਨੂੰ ਜੰਗਲ ਵਿੱਚ ਛੱਡ ਆਓ. ਲਛਮਣ ਨੇ ਆਗ੍ਯਾ ਪਾਲਨ ਕੀਤੀ. ਸੀਤਾ ਦਾ ਰੋਣਾ ਸੁਣਕੇ ਬਾਲਮੀਕਿ ਰਿਖੀ ਨੂੰ ਦ੍ਯਾ ਆਈ ਅਰ ਉਹ ਆਪਣੇ ਆਸ਼੍ਰਮ ਵਿੱਚ ਲੈ ਗਿਆ. ਉਸ ਥਾਂ ਸੀਤਾ ਦੇ ਦੋ ਜੌੜੇ ਪੁਤ੍ਰ ਜਨਮੇ. ਵਾਲਮੀਕਿ ਨੇ ਲਿਖਿਆ ਹੈ ਕਿ ਕੁਸ਼ਾ ਨਾਲ ਬਾਲਕ ਦੀ ਰਖ੍ਯਾ ਲਈ ਜਲ ਸੇਚਨ ਕਰਨ ਕਰਕੇ "ਕੁਸ਼" ਅਤੇ ਲਵ (ਖਸ) ਨਾਲ ਜਲ ਸੇਚਨ ਕਾਰਣ ਲਵ ਨਾਮ ਹੋਇਆ. ਕੁਸ਼ ਵਡਾ ਅਤੇ ਲਵ ਛੋਟਾ ਸੀ. ਬਾਲਕਾਂ ਦੀ ਰਿਖੀ ਨੇ ਪਾਲਨਾ ਕੀਤੀ ਅਰ ਵਿਦ੍ਯਾ ਪੜ੍ਹਾਈ. ਖਾਸ ਕਰਕੇ ਰਾਮਾਯਣ ਕੰਠ ਕਰਾਕੇ ਗਾਯਨ ਦੀ ਰੀਤੀ ਦੱਸੀ. ਸ੍ਰੀ ਰਾਮ ਦੇ ਅਸ਼੍ਵਮੇਧ ਜੱਗ ਦੇ ਉਤਸਵ ਵਿੱਚ ਰਿਖੀ ਕੁਸ਼ ਲਵ ਨੂੰ ਨਾਲ ਲੈ ਕੇ ਅਯੋਧ੍ਯਾ ਗਿਆ. ਬਾਲਕਾਂ ਦਾ ਗਾਯਨ ਸੁਣਕੇ ਰਾਮ ਅਤੇ ਸਾਰੇ ਦਰਬਾਰੀ ਮੋਹਿਤ ਹੋ ਗਏ. ਰਿਖੀ ਨੇ ਸੀਤਾ ਦੀ ਪਵਿਤ੍ਰਤਾ ਦੱਸਕੇ ਕੁਸ਼ ਲਵ ਦਾ ਰਾਮ ਦੇ ਪੁਤ੍ਰ ਹੋਣਾ ਜਣਾਇਆ. ਇਸ ਪੁਰ ਸ਼੍ਰੀ ਰਾਮ ਨੇ ਸੀਤਾ ਨੂੰ ਬੁਲਾਉਣ ਲਈ ਆਗ੍ਯਾ ਕੀਤੀ. ਸੀਤਾ ਨੇ ਭਰੇ ਦਰਬਾਰ ਵਿੱਚ ਆਕੇ ਆਖਿਆ ਕਿ ਜੇ ਮੈ ਆਪਣੇ ਪਤੀ ਰਾਮ ਬਿਨਾਂ ਹੋਰ ਕਿਸੇ ਨੂੰ ਮਨ ਕਰਕੇ ਭੀ ਨਹੀਂ ਚਿਤਵਿਆ, ਤਾਂ ਹੇ ਪ੍ਰਿਥਵੀ! ਮੈਨੂੰ ਆਪਣੇ ਵਿੱਚ ਨਿਵਾਸ ਦੇ. ਸੀਤਾ ਦੇ ਇਹ ਕਹਿਣ ਪੁਰ ਪ੍ਰਿਥਿਵੀ ਫਟ ਗਈ ਅਰ ਸੀਤਾ ਉਸ ਵਿੱਚ ਲੀਨ ਹੋ ਗਈ. ਦੇਖੋ, ਵਾਲਮੀਕ ਕਾਂਡ ੭, ਅਃ ੯੭.#ਜੌ ਮੇਰੇ ਵਚ ਕਰਮ ਕਰ ਹ੍ਰਿਦੈ ਬਸਤ ਰਘੁਰਾਇ,#ਪ੍ਰਿਥੀ! ਪੈਡ ਮੁਹਿ ਦੀਜਿਯੇ ਲੀਜੈ ਆਪਮਿਲਾਇ.#ਸੁਨਤ ਬਚਨ ਧਰਨੀ ਫਟਗਈ,#ਲੋਪ ਸੀਆ ਤਿਹ ਭੀਤਰਿ ਭਈ,#ਚਕ੍ਰਤ ਰਹੇ ਨਿਰਖ ਰਘੁਰਾਈ,#ਰਾਜ ਕਰਨ ਕੀ ਆਸ ਚੁਕਾਈ. (ਰਾਮਾਵ)#੯. ਪੀਪਾ ਭਗਤ ਦੀ ਇਸਤ੍ਰੀ. ੧੦. ਵੇਦਾਂ ਅਨੁਸਾਰ ਖੇਤੀ ਦੀ ਦੇਵੀ.
Source: Mahankosh
Shahmukhi : سیتا
Meaning in English
name of Lord Rama's wife
Source: Punjabi Dictionary

past indefinite form of ਸਿਊਣਾ , stitched, sewed
Source: Punjabi Dictionary
SÍTÁ
Meaning in English2
s. f, The name of the wife of Ramchandara:—sítá phal, s. m. The custard apple, the sweet pumpkin (Anona squamosa).
Source:THE PANJABI DICTIONARY-Bhai Maya Singh