Definition
ਦਿੱਲੀ ਦੇ ਚਾਂਦਨੀ ਚੌਕ ਵਿੱਚ ਨੌਮੇ ਸਤਿਗੁਰਾਂ ਦਾ ਪਵਿਤ੍ਰ ਅਸਥਾਨ, ਜਿਸ ਥਾਂ ਦੁਖੀ ਦੀਨ ਭਾਰਤ ਦੀ ਰਖ੍ਯਾ ਲਈ ਮਾਘ ਸੁਦੀ ੫. ਸੰਮਤ ੧੭੩੨ ਨੂੰ ਸਤਿਗੁਰਾਂ ਨੇ ਸੀਸ ਦਿੱਤਾ. ਸਰਦਾਰ ਬਘੇਲ ਸਿੰਘ ਨੇ ਇਹ ਗੁਰੁਦ੍ਵਾਰਾ ਸੰਮਤ ੧੮੪੭ ਵਿੱਚ ਬਣਵਾਇਆ, ਫੇਰ ਮੁਸਲਮਾਨਾਂ ਨੇ ਇਸ ਪਾਸ ਮਸੀਤ ਉਸਾਰ ਲਈ. ਅੰਤ ਨੂੰ ੧੯੧੪ ਦਾ ਗਦਰ ਸ਼ਾਂਤ ਹੋਣ ਪੁਰ ਰਾਜਾ ਸਰੂਪ ਸਿੰਘ ਜੀਂਦਪਤਿ ਨੇ ਗਵਰਨਮੇਂਟ ਤੋਂ ਗੁਰੁਦ੍ਵਾਰੇ ਦੀ ਥਾਂ ਲੈ ਕੇ ਗੁਰੁਦ੍ਵਾਰਾ ਰਚਿਆ ਅਰ ਜਾਗੀਰ ਲਾਈ. ਦੇਖੋ, ਦਿੱਲੀ। ੨. ਦੇਖੋ, ਆਨੰਦਪੁਰ ਗੁਰਦ੍ਵਾਰਾ ਨੰਃ ੩। ੩. ਦੇਖੋ, ਅੰਬਾਲਾ ਨੰਃ ੫.
Source: Mahankosh