Definition
ਸੰ. ਵ੍ਯ- ਅਤਿ. ਬਹੁਤ ਜਾਦਾ. "ਮਮਤਾ ਮੋਹ ਸੁ ਬੰਧਨਾ, ਪੁਤ੍ਰ ਕਲਤ੍ਰ ਸੁ ਧੰਧ." (ਵਾਰ ਬਿਹਾ ਮਃ ੩) ੨. ਉਪ- ਉੱਤਮ. ਸ੍ਰੇਸ੍ਠ. "ਸੁ ਕਰਣੀ ਕਾਮਣਿ ਗੁਰ ਮਿਲਿ ਹਮ ਪਾਈ." (ਆਸਾ ਮਃ ੫) ੩. ਸੰਗ੍ਯਾ- ਸੰਮਤਿ. ਰਾਯ। ੪. ਕ੍ਰਿ. ਵਿ- ਨਿਰਯਤਨ. ਸੁਗਮ. ੫. ਵਿ- ਸੁੰਦਰ। ੬. ਸ੍ਵ ਵਾਸਤੇ ਭੀ ਸੁ ਆਇਆ ਹੈ. "ਜਿਸ ਨੋ ਹਰਿ ਸੁ ਪ੍ਰਸੰਨ ਹੋਇ." (ਸੂਹੀ ਮਃ ੪) ਆਪ ਪ੍ਰਸੰਨ ਹੋਵੇ. "ਸੁਰੂਪ ਮੇ ਬ੍ਰਿੱਤਿ ਟਿਕਾਈ." (ਗੁਪ੍ਰਸੂ) ਸ੍ਵਰੂਪ ਵਿੱਚ ਵ੍ਰਿੱਤੀ ਟਿਕਾਈ। ੭. ਸਰਵ- ਉਹ. ਵਹ. ਸੋ. "ਸੁ ਐਸਾ ਰਾਜਾ ਸ੍ਰੀ ਨਰਹਰੀ." (ਮਲਾ ਨਾਮਦੇਵ) ੮. ਕ੍ਰਿਯਾ ਸ਼ਬਦ ਦੇ ਅੰਤ ਇਹ 'ਉਸ ਨੇ' ਅਰਥ ਵਿੱਚ ਆਉਂਦਾ ਹੈ. ਇਹ ਇੱਕ ਵਚਨ ਅਨ੍ਯ ਪੁਰਖ ਦੇ ਪੜਨਾਉਂ ਦਾ ਚਿੰਨ੍ਹ ਹੈ. ਜਿਵੇਂ- ਦਿੱਤੋਸੁ ਲੱਧੋਸੁ ਆਦਿ. ਉਸਨੇ ਦਿੱਤਾ ਉਸ ਨੇ ਲੱਭਿਆ.
Source: Mahankosh