Definition
ਸੁਕ੍ਰਚੱਕ ਪਿੰਡ ਦੇ ਵਸ ਨੀਕ ਸਿੱਖਾਂ ਦੀ ੧੨. ਮਿਸਲਾਂ ਵਿੱਚੋਂ ਇਕ ਮਿਸਲ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਸਾਂਹਸੀ ਗੋਤ ਦੇ ਜੱਟ ਨੇ ਸੰਮਤ ੧੮੧੦ ਵਿੱਚ ਕਾਇਮ ਕੀਤੀ. ਇਸ ਦੀ ਰਾਜਧਾਨੀ ਗੁੱਜਰਾਂਵਾਲਾ ਸੀ. ਇਸ ਮਿਸਲ ਵਿੱਚ ਸਭ ਤੋਂ ਮਹਾ ਪ੍ਰਤਾਪੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ. ਜਿਲਾ ਅੰਮ੍ਰਿਤਸਰ ਦੇ ਰਈਸ ਸੰਧਾਵਾਲੀਏ ਅਤੇ ਰਸੂਲਪੁਰੀਏ ਹੁਣ ਇਸੇ ਮਿਸਲ ਵਿੱਚੋਂ ਦੇਖੇ ਜਾਂਦੇ ਹਨ. ਕਰਨਾਲ ਜਿਲੇ ਦੇ ਸਿਕਰੀ ਦੇ ਸਰਦਾਰ ਇਸੇ ਮਿਸਲ ਦੇ ਪੰਥਰਤਨ ਸਰਦਾਰ ਭਾਗ ਸਿੰਘ ਦੀ ਵੰਸ਼ ਹਨ.
Source: Mahankosh