Definition
ਵਿ- ਸੁਖਦਾਇਕ ਹੈ ਦਰਸ਼ਨ ਜਿਸ ਦਾ "ਜੋ ਸੁਖਦਰਸਨ ਪੇਖਤੇ ਪਿਆਰੇ, ਮੁਖ ਤੇ ਕਹਿਣ ਨ ਜਾਇ." (ਆਸਾ ਮਃ ੫. ਬਿਰਹੜੇ) ੨. ਸੰਗ੍ਯਾ- ਇੱਕ ਬੂਟੀ, ਜਿਸ ਦਾ ਰਸ ਕੰਨ ਦੀ ਪੀੜ ਹਟਾਉਣ ਲਈ ਵਰਤੀਦਾ ਹੈ. ਇਹ ਲਿਲੀ ਦੀ ਇੱਕ ਜਾਤਿ ਹੈ. ਇਸ ਦਾ ਫੁੱਲ ਬਹੁਤ ਸੁੰਦਰ ਹੁੰਦਾ ਹੈ. ਸੰ. ਸੁਦਰ੍ਸ਼ਨਾ. L. Amoryllis Zeyanicum । ੪. ਸ਼੍ਰੀ ਗੁਰੂ ਨਾਨਕ ਦੇਵ, ਜਿਸ ਦਾ ਦੀਦਾਰ ਆਨੰਦ ਦੇਣ ਵਾਲਾ ਹੈ.
Source: Mahankosh