Definition
ਵਿ- ਸੁਖਦਾਤਾ। ੨. ਸੰਗ੍ਯਾ- ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਅੰਤ ਗੁਰੁ ਲਘੁ. ਇਸ ਦਾ "ਮਧੁਭਾਰ" ਛੰਦ ਨਾਲੋਂ ਇਤਨਾ ਹੀ ਭੇਦ ਹੈ ਕਿ ਇਸ ਵਿੱਚ ਤੁਕ ਦੇ ਅੰਤ ਜਗਣ ਦਾ ਨੇਮ ਨਹੀਂ#ਉਦਾਹਰਣ-#ਰਿਖਿ ਵਿਦਾ ਕੀਨ। ਆਸਿਖਾ ਦੀਨ।#ਦੁਤਿ ਰਾਮ ਚੀਨ। ਮੁਨ ਮਨ ਪ੍ਰਬੀਨ ॥ (ਰਾਮਾਵ)#(ਅ) ਪ੍ਰਤਿ ਚਰਣ ੨੨ ਮਾਤ੍ਰਾ ਦਾ ਭੀ "ਸੁਖਦਾ ਛੰਦ" ਹੁੰਦਾ ਹੈ. ਜਿਸ ਦੇ ਅੰਤ ਗੁਰੂ, ਅਤੇ ੧੨- ੧੦ ਮਾਤ੍ਰਾ ਤੇ ਵਿਸ਼੍ਰਾਮ ਹੋਇਆ ਕਰਦਾ ਹੈ.#ਉਦਾਹਰਣ-#ਜਗਜੀਵਨ ਕੋ ਸੇਵੋ, ਜਗਜੀਵਨ ਤਬ ਹੀ. xxx
Source: Mahankosh