Definition
ਇੱਕ ਛੰਦ. ਇਸ ਦਾ ਨਾਉਂ "ਸਗੌਨਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਅੱਠ ਅੱਠ ਅੱਖਰ, ਤੁਕ ਦੇ ਆਦਿ ਲਘੁ, ਅੰਤ ਗੁਰੁ. ਪੰਜ ਅਤੇ ਤਿੰਨ ਅੱਖਰਾਂ ਤੇ ਵਿਸ਼੍ਰਾਮ.#ਉਦਾਹਰਣ-#ਕਿ ਨਾਗਰੀ ਕੇ, ਏਸ ਹੈਂ,#ਕਿ ਮ੍ਰਿਗੀ ਕੇ ਨਰੇਸ ਹੈਂ,#ਕਿ ਰਾਜਾ ਛਤ੍ਰਧਾਰੀ ਹੈਂ,#ਕਿ ਕਾਲੀ ਕੇ ਭਿਖਾਰੀ ਹੈਂ. (ਕਲਕੀ)
Source: Mahankosh